ਹੋਣਹਾਰ ਪੰਜਾਬੀ ਚੋਬਰ ਨੈਣਦੀਪ ਸਿੰਘ ਚੰਨ ਨੂੰ ਮਿਲਿਆ ਢਾਈ ਲੱਖ ਅਮੇਰਿਕਨ ਡਾਲਰ ਦਾ ਇਨਾਮ

05/16/2022 12:44:09 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਸਿੰਘ ਨੀਟਾ)-ਸਥਾਨਕ ਜੈਕਾਰਾ ਮੂਵਮੈਂਟ ਸੰਸਥਾ ਦੇ ਮੋਢੀ ਮੈਂਬਰਾਂ ’ਚੋਂ ਇਕ ਹੋਣਹਾਰ ਪੰਜਾਬੀ ਚੋਬਰ ਨੈਣਦੀਪ ਸਿੰਘ ਚੰਨ ਨੂੰ ਕਮਿਊਨਿਟੀ ਲਈ ਕੀਤੇ ਚੰਗੇ ਕਾਰਜਾਂ ਕਰਕੇ ਜੇਮਜ਼ ਅਰਵਾਈਨ ਫਾਊਂਡੇਸ਼ਨ ਨੇ ਢਾਈ ਲੱਖ ਅਮੇਰਿਕਨ ਡਾਲਰ ਦਾ ਇਨਾਮ ਗ੍ਰਾਂਟ ਦੇ ਰੂਪ ’ਚ ਦਿੱਤਾ ਹੈ। ਜੈਕਾਰਾ ਮੂਵਮੈਂਟ ਸੰਨ 2000 ’ਚ ਹੋਂਦ ਵਿਚ ਆਈ ਸੀ ਅਤੇ ਉਦੋਂ ਤੋਂ ਲੈ ਕੇ ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ ’ਚ ਪੰਜਾਬੀ ਬੱਚਿਆਂ ਨੂੰ ਸਾਡੇ ਧਰਮ, ਵਿਰਸੇ, ਐਜੂਕੇਸ਼ਨ ਸਬੰਧੀ ਜਾਗਰੂਕ ਕਰਦੀ ਆ ਰਹੀ ਹੈ।

ਇਹ ਵੀ ਪੜ੍ਹੋ :- ਪਾਕਿ ਦੇ ਵਜ਼ੀਰਿਸਤਾਨ ਵਿਚ ਇਸ ਸਾਲ ਮਿਲਿਆ ਪੋਲੀਓ ਦਾ ਤੀਸਰਾ ਕੇਸ

ਇਸ ਸੰਸਥਾ ਨੇ ਚੰਗੇ ਲੀਡਰ ਵੀ ਪੈਦਾ ਕੀਤੇ ਹਨ। ਨੈਣਦੀਪ ਸਿੰਘ ਚੰਨ, ਜਿਹੜੇ ਫਰਿਜ਼ਨੋ ਸਕੂਲ ਬੋਰਡ ਦੇ ਟਰੱਸਟੀ ਵੀ ਹਨ। ਉਨ੍ਹਾਂ ਅਤੇ ਜੈਕਾਰਾ ਮੂਵਮੈਂਟ ਦੇ ਬਾਕੀ ਸਾਥੀਆਂ ਦੀ ਮਿਹਨਤ ਸਦਕਾ ਫਰਿਜ਼ਨੋ ਦਾ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਬਣਾਇਆ ਗਿਆ ਸੀ। ਨੈਣਦੀਪ ਸਿੰਘ ਚੰਨ ਦੀ ਮਿਹਨਤ ਸਦਕਾ ਇਸ ਪਾਰਕ ਨੂੰ ਖ਼ੂਬਸੂਰਤ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ।

ਪਿਛਲੇ ਹਫ਼ਤੇ ਪਾਰਕ ਦੀ ਕੰਧ ’ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਹੋਰ ਨਾਮਵਰ ਸ਼ਖ਼ਸੀਅਤਾਂ ਦੇ ਵਿਚਕਾਰ ਬਣਾਈ ਗਈ। ਇਨ੍ਹਾਂ ਸਾਰੇ ਕਾਰਜਾਂ ਕਰਕੇ ਨੈਣਦੀਪ ਸਿੰਘ ਚੰਨ ਦੀ ਹਰ ਪਾਸੇ ਚਰਚਾ ਹੈ ਅਤੇ ਹਰ ਕੋਈ ਨੈਣਦੀਪ ਸਿੰਘ ਚੰਨ ਦੀ ਤਾਰੀਫ਼ ਕਰ ਰਿਹਾ ਹੈ। ਪੰਜਾਬੀ ਕਮਿਊਨਿਟੀ ਨੈਣਦੀਪ ਸਿੰਘ ਚੰਨ ’ਚੋਂ ਫਰਿਜ਼ਨੋ ਦੇ ਵੱਡੇ ਪੰਜਾਬੀ ਲੀਡਰ ਦੀ ਝਲਕ ਵੇਖ ਰਹੀ ਹੈ।

ਇਹ ਵੀ ਪੜ੍ਹੋ :- UAE ਦੇ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਈ ਦੇਸ਼ਾਂ ਦੇ ਚੋਟੀ ਦੇ ਨੇਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar