ਨਾਈਜੀਰੀਆ 'ਚ ਖੁਫੀਆ ਜਾਣਕਾਰੀ ਇਕੱਠੀ ਕਰਨ ਸਮੇਂ ਮਾਰੇ ਗਏ ਅਮਰੀਕੀ ਫੌਜੀ

10/28/2017 3:41:30 PM

ਵਾਸ਼ਿੰਗਟਨ,(ਬਿਊਰੋ)— ਅਮਰੀਕਾ ਦੇ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਅਫਰੀਕੀ ਦੇਸ਼ ਨਾਈਜਰੀਆ 'ਚ ਹਮਲੇ ਦਾ ਸ਼ਿਕਾਰ ਹੋਇਆ ਅਮਰੀਕੀ ਫੌਜੀ ਦਲ ਇਲਾਕੇ 'ਚ ਇਕ ਅੱਤਵਾਦੀ ਮੁਖੀ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰ ਰਿਹਾ ਸੀ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਮਾਰ ਦਿੱਤਾ ਗਿਆ। 4 ਅਕਤੂਬਰ ਨੂੰ ਹੋਏ ਇਸ ਹਮਲੇ 'ਚ 4 ਅਮਰੀਕੀ ਅਤੇ 5 ਨਾਈਜੀਰੀਅਨ ਫੌਜੀ ਮਾਰੇ ਗਏ ਸਨ ਜਦ ਕਿ ਦੋ ਅਮਰੀਕੀ ਫੌਜੀ ਜ਼ਖਮੀ ਹੋਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਇਕਾਈ ਨੂੰ ਅੱਤਵਾਦੀ ਸੰਗਠਨ ਦੇ ਮੁਖੀ ਦੇ ਕਤਲ ਜਾਂ ਉਸ ਨੂੰ ਹਿਰਾਸਤ 'ਚ ਲੈਣ ਦੇ ਹੁਕਮ ਨਹੀਂ ਦਿੱਤੇ ਗਏ ਸਨ ਕਿਉਂਕਿ ਇਸ ਤਰ੍ਹਾਂ ਦੇ ਮਿਸ਼ਨ ਹੋਰ ਵਿਸ਼ੇਸ਼ ਮੁਹਿੰਮ ਦਲਾਂ ਨੂੰ ਹੀ ਸੌਂਪੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਅੱਤਵਾਦੀ ਸੰਗਠਨ ਬੁਰਕੀਨਾ ਫਾਸੋ 'ਚ ਹੋਏ ਅੱਤਵਾਦੀ ਹਮਲਿਆਂ 'ਚ ਸ਼ਾਮਲ ਰਿਹਾ ਹੈ।