ਸੋਚ ਤੋਂ ਵੀ ਵਧ ਪੁਰਾਣਾ ਹੈ ਸਾਡਾ ਚੰਦਰਮਾ : ਅਧਿਐਨ

01/13/2017 6:00:07 PM

ਲਾਸ ਏਂਜਲਸ— ਚੰਦਰਮਾ ਕਿੰਨੇ ਸਾਲ ਪੁਰਾਣਾ ਹੈ, ਇਸ ਸਵਾਲ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਰਿਹਾ ਹੈ। ਅਮਰੀਕਾ ਦੇ ਕੈਲੀਫੋਰਨੀਆ ਯੂਨੀਵਰਸਿਟੀ ਦੀ ਜਿਓਕੈਮਿਸਟ ਮੇਲਾਨੀ ਬਾਰਬੋਨੀ ਨੇ ਕਿਹਾ ਕਿ ਉਨ੍ਹਾਂ ਨੇ ਚੰਦਰਮਾ ਦੀ ਉਮਰ ਦਾ ਪਤਾ ਲਾ ਲਿਆ ਹੈ। ਇਸ ਅਧਿਐਨ ਦਾ ਪ੍ਰਕਾਸ਼ਨ ਸਾਇੰਸ ਐਡਵਾਂਸ ਜਰਨਲ ''ਚ ਹੋਇਆ ਹੈ।
ਚੰਦਰਮਾ ਬਾਰੇ ਪਹਿਲਾਂ ਦੇ ਅਨੁਮਾਨ ਦੀ ਤੁਲਨਾ ''ਚ ਤਕਰੀਬਨ 14 ਕਰੋੜ ਸਾਲ ਵਧ ਪੁਰਾਣਾ ਭਾਵ 4.51 ਅਰਬ ਸਾਲ ਪੁਰਾਣਾ ਹੈ। ਸਾਲ 1971 ਦੇ ਅਪੋਲੋ-14 ਮਿਸ਼ਨ ਤਹਿਤ ਚੰਦਰਮਾ ਤੋਂ ਲਿਆਂਦੇ ਗਏ ਖਣਿਜ ਤੱਤ ਜ਼ਿਕਰੋਨ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ। ਵਿਗਿਆਨੀ ਕਈ ਤਕਨੀਕਾਂ ਦੀ ਵਰਤੋਂ ਜ਼ਰੀਏ ਕਈ ਸਾਲਾਂ ਤੋਂ ਇਸ ਸਵਾਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।

Tanu

This news is News Editor Tanu