ਭਾਰਤੀ-ਅਮਰੀਕੀ ਸਮੂਹ ਨੇ ਫਲਾਇਡ ਦੀ ਮੌਤ 'ਤੇ ਕਿਹਾ, 'ਸਾਡਾ ਭਾਈਚਾਰਾ ਦੋਸ਼ ਮੁਕਤ ਨਹੀਂ ਹੈ'

06/06/2020 8:31:45 PM

ਵਾਸ਼ਿੰਗਟਨ - ਅਮਰੀਕਾ ਵਿਚ ਇਕ ਭਾਰਤੀ-ਅਮਰੀਕੀ ਹਿਮਾਇਤ ਸਮੂਹ ਨੇ ਕਿਹਾ ਹੈ ਕਿ ਅਫਰੀਕੀ ਮੂਲ ਦੇ ਅਮਰੀਕੀ ਵਿਅਕਤੀਆਂ ਦੀ ਹੱਤਿਆ ਦੀ ਹਾਲ ਹੀ ਦੀਆਂ ਘਟਨਾਵਾਂ ਨੇ ਦੇਸ਼ ਵਿਚ ਕਾਲੇ ਲੋਕਾਂ ਖਿਲਾਫ ਖੌਫਨਾਕ ਅਸਲੀਅਤ ਨੂੰ ਬੇਨਕਾਬ ਕਰ ਦਿੱਤਾ ਹੈ। ਸਮੂਹ ਨੇ ਕਿਹਾ ਕਿ ਭਾਰਤੀ ਅਤੇ ਦੱਖਣੀ ਏਸ਼ੀਆਈ ਮੂਲ ਦੇ ਕਈ ਲੋਕ ਬਹੁਤ ਹੱਦ ਤੱਕ ਖਾਮੋਸ਼ ਰਹੇ ਅਤੇ ਲੰਬੇ ਸਮੇਂ ਤੱਕ ਉਨ੍ਹਾਂ ਦਾ ਮੂਕ ਸਮਰਥਨ ਰਿਹਾ ਪਰ ਇਸ ਨੂੰ ਜ਼ਰੂਰ ਬਦਲਣਾ ਹੋਵੇਗਾ। ਇੰਡੀਅਨ-ਅਮਰੀਕਨ ਇੰਪੈਕਟ ਫੰਡ ਨੇ ਇਕ ਗੋਰੇ ਪੁਲਸ ਅਧਿਕਾਰੀ ਮਿਨੀਪੋਲਸ ਵਿਚ 25 ਮਈ ਨੂੰ ਇਕ ਨਿਹੱਥੇ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਹੱਤਿਆ ਅਤੇ 13 ਮਾਰਚ ਨੂੰ ਲੁਇਸਵਿਲੇ ਮੈਟਰੋ ਪੁਲਸ ਵਿਭਾਗ ਅਧਿਕਾਰੀਆਂ ਵੱਲੋਂ ਅਫਰੀਕੀ ਮੂਲ ਦੀ 26 ਸਾਲਾ ਅਮਰੀਕੀ ਮਹਿਲਾ ਬ੍ਰੇਵੋਤ੍ਰਾ ਟੇਲਰ ਦੀ ਹੱਤਿਆ ਦਾ ਜ਼ਿਕਰ ਕੀਤਾ।

ਸਮੂਹ ਨੇ ਕਿਹਾ ਕਿ ਸਾਨੂੰ ਸਪੱਸ਼ਟ ਕਰਨ ਦਿਓ ਕਿ ਸਾਡਾ ਭਾਈਚਾਰਾ ਦੋਸ਼ ਮੁਕਤ ਨਹੀਂ ਹੈ। ਇਸ ਨੇ ਇਕ ਬਿਆਨ ਵਿਚ ਸ਼ੁੱਕਰਵਾਰ ਨੂੰ ਕਿਹਾ ਕਿ ਕਾਫੀ ਸਮੇਂ ਤੱਕ, ਕਈ ਸਾਰੇ ਭਾਰਤੀ-ਅਮਰੀਕੀ ਅਤੇ ਦੱਖਣੀ ਏਸ਼ੀਆਈ-ਅਮਰੀਕੀ ਕਾਫੀ ਹੱਦ ਤੱਕ ਖਾਮੋਸ਼ ਰਹੇ ਅਤੇ ਇਸ ਵਿਚ ਉਨ੍ਹਾਂ ਦਾ ਮੂਕ ਸਮਰਥਨ ਰਿਹਾ। ਇਹ ਸਮੂਹ ਭਾਰਤੀ-ਅਮਰੀਕੀਆਂ ਨੂੰ ਸਿਆਸਤ ਵਿਚ ਸ਼ਾਮਲ ਹੋਣ ਵਿਚ ਮਦਦ ਕਰਦਾ ਹੈ। ਸਮੂਹ ਨੇ ਕਿਹਾ ਕਿ ਫਲਾਇਡ ਅਤੇ ਟੇਲਰ ਅਤੇ ਹੋਰਨਾਂ ਨੇ ਅਮਰੀਕਾ ਵਿਚ ਕਾਲੇ ਲੋਕਾਂ ਖਿਲਾਫ ਖੌਫਨਾਕ ਅਸਲੀਅਤ ਨੂੰ ਬੇਨਕਾਬ ਕੀਤਾ ਹੈ। ਸਮੂਹ ਨੇ ਅੱਗੇ ਆਖਿਆ ਕਿ ਸਾਡੇ ਵਿਚੋਂ ਕਈ ਲੋਕ ਇਥੇ ਅਮਰੀਕਾ ਵਿਚ ਇਮੀਗ੍ਰੇਸ਼ਨ ਖੋਲਣ ਲਈ ਕਾਲੇ ਅਤੇ ਨਾਗਕਿਤ ਅਧਿਕਾਰ ਵਰਕਰਾਂ ਦੇ ਅਣਥੱਕ ਕੰਮ ਦੇ ਕਾਰਨ ਹਨ। ਇਸ ਨੇ ਕਿਹਾ ਕਿ ਫਿਰ ਵੀ ਨਸਲ ਅਤੇ ਨਸਲਵਾਦ ਦੇ ਬਾਰੇ ਵਿਚ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰਦੇ ਰਹੇ ਹਨ। ਇਸ ਨੂੰ ਜ਼ਰੂਰ ਹੀ ਬਦਲਣਾ ਹੋਵੇਗਾ।

ਸਮੂਹ ਨੇ ਕਿਹਾ ਕਿ ਬੰਗਲਾਦੇਸ਼ੀ ਪ੍ਰਵਾਸੀਆਂ ਵੱਲੋਂ ਚਲਾਏ ਜਾਣ ਵਾਲੇ ਮਿਨੀਪੋਲਸ ਭਾਰਤੀ ਰੈਸਤਰਾਂ ਗਾਂਧੀ ਮਹਿਲ ਦੇ ਬਾਰੇ ਵਿਚ ਜ਼ਰਾ ਸੋਚੋ, ਜਿਸ ਨੇ ਫਲਾਇਡ ਦੀ ਹੱਤਿਆ ਤੋਂ ਬਾਅਦ ਮੈਡੀਕਲ ਕਰਮੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਪਨਾਹ ਦੇਣ ਦੀ ਪੇਸ਼ਕਸ਼ ਕੀਤੀ। ਇਸ ਨੇ ਕਿਹਾ ਕਿ ਨਿਊਯਾਰਕ ਟਾਈਮਸ ਦੀ ਖਬਰ ਮੁਤਾਬਕ ਰੂਹੇਲ ਇਸਲਾਮ, ਰੈਸਤਰਾਂ ਦੇ ਮਾਲਕ ਨੇ ਪ੍ਰਦਰਸ਼ਨਕਾਰੀਆਂ ਲਈ ਦਾਲ, ਬਾਸਮਤੀ ਚਾਵਲ ਅਤੇ ਨਾਨ ਬਣਾਏ ਅਤੇ ਜਦ ਪ੍ਰਦਰਸ਼ਨ ਦੌਰਾਨ ਉਨ੍ਹਾਂ ਦਾ ਰੈਸਤਰਾਂ ਨੂੰ ਅੱਗ ਲੱਗ ਗਈ ਤਾਂ ਰੂਹੇਲ ਨੇ ਕਿਹਾ ਕਿ ਮੇਰੀ ਇਮਾਰਤ ਨੂੰ ਸੜਣ ਦਿਓ। ਨਿਆਂ ਦਿਵਾਉਣ ਦੀ ਜ਼ਰੂਰਤ ਹੈ। ਸਮੂਹ ਨੇ ਕਿਹਾ ਕਿ ਜ਼ਰਾ ਵਾਸ਼ਿੰਗਟਨ ਡੀ. ਸੀ. ਦੇ ਕਾਰੋਬਾਰੀ ਰਾਹੁਲ ਦੂਬੇ ਦੇ ਬਾਰੇ ਵਿਚ ਸੋਚੋ, ਜਿਨ੍ਹਾਂ ਨੇ ਹੰਝੂ ਗੈਸ ਅਤੇ ਪੁਲਸ ਦੀ ਕਾਰਵਾਈ ਤੋਂ ਬਚਾਉਣ ਲਈ 70 ਸ਼ਾਂਤੀਪੂਰਣ ਪ੍ਰਦਰਸ਼ਨਕਾਰੀਆਂ ਨੂੰ ਰਾਤ ਵਿਚ ਪਨਾਹ ਦੇਣ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਕਾਲੇ ਲੋਕਾਂ ਦੀ ਜ਼ਿੰਦਗੀ ਮਾਇਨੇ ਰੱਖਦੀ ਹੈ, 'ਤੇ ਜ਼ੋਰ ਦਿੰਦੇ ਹੋਏ ਸਮੂਹ ਨੇ ਕਿਹਾ ਕਿ ਭਾਚੀਚਾਰੇ ਨੂੰ ਭੇਦਭਾਵ ਖਤਮ ਕਰਨ ਦੇ ਇਸ ਸੰਘਰਸ਼ ਵਿਚ ਕਾਲੇ ਲੋਕਾਂ ਦੇ ਭਾਈਚਾਰੇ ਦਾ ਜ਼ਰੂਰ ਸਮਰਥਨ ਕਰਨਾ ਚਾਹੀਦਾ।

Khushdeep Jassi

This news is Content Editor Khushdeep Jassi