ਕੈਨੇਡਾ ਪੁਲਸ ਦੇ ਡਿਪਟੀ ਚੀਫ ਤੋਂ ਲਿੱਥਾ ਉਦੈ ਸਿੰਘ ਜਸਵਾਲ, ਲੱਗੇ ਇਹ ਗੰਭੀਰ ਦੋਸ਼

03/22/2020 3:20:06 PM

ਓਟਾਵਾ : ਓਂਟਾਰੀਓ ਪੁਲਸ ਕਮਿਸ਼ਨ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਸੰਬੰਧ ਵਿਚ ਕੀਤੀ ਜਾ ਰਹੀ ਜਾਂਚ ਦੇ ਮੱਦੇਨਜ਼ਰ ਓਟਵਾ ਪੁਲਸ ਦੇ ਡਿਪਟੀ ਚੀਫ ਉਦੈ ਸਿੰਘ ਜਸਵਾਲ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਜਸਵਾਲ ਨੂੰ ਦੁਰਵਿਵਹਾਰ ਦੇ ਤਿੰਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਦੈ ਸਿੰਘ ਜਸਵਾਲ 'ਤੇ ਦੁਰਵਿਵਹਾਰ, ਜਿਨਸੀ ਸ਼ੋਸ਼ਣ ਤੇ ਇਕ ਕਰਮਚਾਰੀ 'ਤੇ ਹਮਲਾ ਕਰਨ ਦਾ ਦੋਸ਼ ਲੱਗਾ ਹੈ। ਪੁਲਸ ਬੋਰਡ ਨੇ ਟੈਲੀਕਾਨਫਰੰਸ ਜ਼ਰੀਏ ਇਕ ਵਿਸ਼ੇਸ਼ ਬੈਠਕ ਕਰਨ ਤੋਂ ਬਾਅਦ ਜਸਵਾਲ ਨੂੰ ਸਸਪੈਂਡ ਕਰਨ ਦਾ ਐਲਾਨ ਕੀਤਾ ਹੈ।


ਜਸਵਾਲ ਖਿਲਾਫ ਦੋਸ਼ ਇਕ ਓਟਾਵਾ ਪੁਲਸ ਦੀ ਮਹਿਲਾ ਕਰਮਚਾਰੀ ਵੱਲੋਂ ਦਰਜ ਕਰਾਏ ਗਏ ਹਨ। ਸ਼ਿਕਾਇਤ ਵਿਚ ਮਹਿਲਾ ਨੇ ਦੋਸ਼ ਲਾਇਆ ਹੈ ਕਿ ਜਸਵਾਲ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ ਅਤੇ ਨਾ ਚਾਹੁੰਦੇ ਹੋਏ ਵੀ ਉਸ ਨੇ ਕਈ ਵਾਰ ਉਸ ਨਾਲ ਜ਼ਬਰਦਸਤੀ ਸੰਬੰਧ ਬਣਾਏ ਸਨ। ਮਹਿਲਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਜਸਵਾਲ ਨੇ ਜਨਵਰੀ 2020 ਵਿਚ ਇਕ ਸਾਥੀ ਦੀ ਰਿਟਾਇਰਮੈਂਟ ਪਾਰਟੀ ਵਿਚ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ। ਇਸ ਤੋਂ ਇਲਾਵਾ ਜਸਵਾਲ 'ਤੇ ਇਹ ਵੀ ਇਲਜ਼ਾਮ ਹੈ ਕਿ ਉਸ ਨੇ ਪੁਲਸ ਫੋਰਸ ਦੇ ਇਕ ਹੋਰ ਮੈਂਬਰ 'ਤੇ ਹਮਲਾ ਕਰਕੇ ਪੁਲਸ ਦੀ ਸਾਖ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। 
ਮਹਿਲਾ ਨੇ ਦੋਸ਼ ਲਗਾਇਆ ਕਿ ਜਦ ਜਸਵਾਲ ਨੂੰ ਇਹ ਪਤਾ ਲੱਗਾ ਸੀ ਕਿ ਪਹਿਲਾਂ ਵੀ ਉਹ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਹੋ ਚੁੱਕੀ ਹੈ ਤਾਂ ਉਹ ਵੀ ਉਸ ਨੂੰ ਸ਼ਿਕਾਰ ਬਣਾਉਣ ਲੱਗਾ। ਮਹਿਲਾ ਨੇ ਓਂਟਾਰੀਓ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਵਿਚ ਕਿਹਾ ਕਿ ਜਦ ਉਹ ਅਜਿਹਾ ਕਰਨ ਤੋਂ ਇਨਕਾਰ ਕਰਦੀ ਰਹੀ ਤਾਂ ਉਹ ਉਸ ਦੇ ਪੁਲਸ ਅਧਿਕਾਰੀ ਬਣਨ ‘ਤੇ ਅੜਿੱਕਾ ਪਾਉਣ ਲੱਗ ਗਿਆ। ਉੱਥੇ ਹੀ ਜਸਵਾਲ ਨੇ ਮਹਿਲਾ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


Sanjeev

Content Editor

Related News