ਓਟਾਵਾ ਦੇ 5 ਸਕੂਲਾਂ 'ਚ ਕੋਰੋਨਾ ਦੀ ਦਸਤਕ, ਬੱਚਿਆਂ 'ਚ ਡਰ ਦਾ ਮਾਹੌਲ

09/08/2020 10:47:35 AM


ਓਟਾਵਾ- ਕੈਨੇਡਾ ਵਿਚ ਬਹੁਤ ਸਾਰੇ ਸਕੂਲ ਮੁੜ ਖੁੱਲ੍ਹਣੇ ਸ਼ੁਰੂ ਹੋ ਗਏ ਹਨ, ਇਸ ਦੇ ਨਾਲ ਹੀ ਕਈ ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 

ਓਟਾਵਾ ਪਬਲਿਕ ਹੈਲਥ ਨੇ ਜਾਣਕਾਰੀ ਦਿੱਤੀ ਕਿ ਇੱਥੋਂ ਦੇ 5 ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਆਏ ਹਨ। ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਕਿਉਂ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ ਕਿ ਕਿਹੜੇ ਸਕੂਲ ਕੋਰੋਨਾ ਦੀ ਲਪੇਟ ਵਿਚ ਆਏ ਹਨ। 

ਲੋਰੀਅਰ-ਕੈਰੀਅਰ ਕੈਥੋਲਿਕ ਐਲੀਮੈਂਟਰੀ ਸਕੂਲ, ਸੈਂਟ ਐਨੀ ਕੈਥੋਲਿਕ ਐਲੀਮੈਂਟਰੀ ਸਕੂਲ, ਸੈਂਟ ਫਰੈਂਕੋਇਸ ਐਸੀ ਕੈਥੋਲਿਕ ਐਲੀਮੈਂਟਰੀ ਸਕੂਲ, ਰੋਗਰ ਸੈਂਟ ਡੈਨਿਸ ਕੈਥੋਲਿਕ ਐਲੀਮੈਂਟਰੀ ਸਕੂਲ ਅਤੇ ਕਾਲਜ ਕੈਥੋਲੀਕ ਫਰੈਂਕੋ-ਆਊਸਟ ਹਾਈ ਸਕੂਲ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਆਏ ਹਨ। ਕੁਲ ਕਿੰਨੇ ਲੋਕ ਲਪੇਟ ਵਿਚ ਆਏ ਹਨ, ਅਜੇ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। 

ਬਿਆਨ ਵਿਚ ਕਿਹਾ ਗਿਆ ਹੈ ਕਿ ਓਂਟਾਰੀਓ ਪਬਲਿਕ ਹੈਲਥ ਵਿਭਾਗ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਸਟਾਫ ਦੇ ਸੰਪਰਕ ਵਿਚ ਹਨ ਤੇ ਸਕੂਲਾਂ ਬਾਰੇ ਪੂਰੀ ਜਾਣਕਾਰੀ ਰੱਖ ਰਹੇ ਹਨ। ਹੋਰ ਵਿਦਿਆਰਥੀਆਂ ਤੱਕ ਕੋਰੋਨਾ ਨਾ ਪੁੱਜੇ, ਇਸ ਦੇ ਪ੍ਰਬੰਧਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਸਿਹਤ ਵਿਭਾਗ ਜਾਂਚ ਕਰ ਰਿਹਾ ਹੈ ਕਿ ਇਹ ਲੋਕ ਕੋਰੋਨਾ ਦੇ ਸ਼ਿਕਾਰ ਕਿਵੇਂ ਹੋਏ ਤੇ ਸਕੂਲ ਕੋਰੋਨਾ ਨਿਯਮਾਂ ਨੂੰ ਮੰਨ ਰਹੇ ਹਨ ਜਾਂ ਨਹੀਂ। ਸਕੂਲ ਆਉਣ ਤੋਂ ਪਹਿਲਾਂ ਸਟਾਫ ਤੇ ਵਿਦਿਆਰਥੀਆਂ ਨੂੰ ਸਕਰੀਨਿੰਗ ਕਰਕੇ ਸਕੂਲ ਆਉਣ ਲਈ ਕਿਹਾ ਗਿਆ ਹੈ। 
 

Lalita Mam

This news is Content Editor Lalita Mam