ਯੁਗਾਂਡਾ ਦੀ ਸੰਸਦ ''ਚ ਸੰਸਦੀ ਮੈਂਬਰ ਹੋਏ ਹੱਥੋਂਪਾਈ

09/28/2017 11:33:25 AM

ਕੰਪਾਲਾ (ਬਿਊਰੋ)— ਯੁਗਾਂਡਾ ਦੀ ਰਾਜਧਾਨੀ ਸਥਿਤ ਸੰਸਦ ਵਿਚ ਬੁੱਧਵਾਰ ਨੂੰ ਵਿਰੋਧੀ ਦਲ ਦੇ ਮੈਂਬਰ ਅਤੇ ਸੁਰੱਖਿਆ ਕਰਮੀ ਹੱਥੋਂਪਾਈ ਹੋ ਗਏ। ਕਰੀਬ 25 ਵਿਰੋਧੀ ਦਲ ਦੇ ਮੈਂਬਰ ਰਾਸ਼ਟਰਪਤੀ ਮੁਸੇਵੇਨੀ ਦੀ 75 ਸਾਲ ਦੀ ਉਮਰ ਹੋਣ ਦੇ ਬਾਵਜੂਦ ਕਾਰਜਕਾਲ ਵਧਾਏ ਜਾਣ ਸੰਬੰਧੀ ਪ੍ਰਸਤਾਵਿਤ ਸੰਵਿਧਾਨ ਸੋਧ ਬਿੱਲ ਦਾ ਵਿਰੋਧ ਕਰ ਰਹੇ ਸਨ। ਕਈ ਸੰਸਦੀ ਮੈਂਬਰਾਂ ਨੇ ਕੁਰਸੀਆਂ ਨਾਲ ਦੂਜੇ ਮੈਂਬਰਾਂ 'ਤੇ ਹਮਲਾ ਕੀਤਾ। ਹੱਥੋਂਪਾਈ ਦੌਰਾਨ 2 ਮਹਿਲਾ ਸੰਸਦੀ ਮੈਂਬਰ ਬੇਹੋਸ਼ ਹੋ ਗਈਆਂ। 
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵਰਤਮਾਨ ਸੰਵਿਧਾਨ ਦੇ ਨਿਯਮ ਮੁਤਾਬਕ ਪੂਰਬੀ ਅਫਰੀਕੀ ਦੇਸ਼ਾਂ ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦੀ ਉਮਰ ਸੀਮਾ 75 ਸਾਲ ਹੈ। ਯੂਗਾਂਡਾ ਵਿਚ ਮੁਸੇਵੇਨੀ ਸਾਲ 1986 ਤੋਂ ਇਸ ਅਹੁਦੇ 'ਤੇ ਹਨ। ਇਸ ਸਮੇਂ ਉਨ੍ਹਾਂ ਦੀ ਉਮਰ 73 ਸਾਲ ਹੈ।