ਪਾਪੂਆ ਨਿਊ ਗਿਨੀ ਵਿਖੇ ਵਪਾਰੀ ਵਰਗ ਨੂੰ ਦਿੱਤਾ ਖੁੱਲਾ ਸੱਦਾ : ਜੇਮਜ਼ ਮਰਾਪੇ ਪ੍ਰਧਾਨ ਮੰਤਰੀ

01/18/2020 9:08:47 PM

ਬ੍ਰਿਸਬੇਨ (ਸਤਵਿੰਦਰ ਟੀਨੂੰ)- ਪਾਪੂਆ ਨਿਊ ਗਿਨੀ ਦੁਨੀਆ ਦਾ ਇੱਕ ਅਜਿਹਾ ਦੇਸ਼ ਹੈ, ਜਿੱਥੇ ਕਿ ਤੇਲ ਅਤੇ ਮਾਈਨਿੰਗ ਦੇ ਭੰਡਾਰ ਹਨ। ਪਾਪੂਆ ਨਿਊ ਗਿਨੀ ਦੇ ਮਾਣਯੋਗ ਪ੍ਰਧਾਨ ਮੰਤਰੀ ਜੇਮਜ਼ ਮਰਾਪੇ ਨੇ ਜਗ ਬਾਣੀ ਨਾਲ ਵਿਸ਼ੇਸ਼ ਮੁਲਾਕਾਤ ਬ੍ਰਿਸਬੇਨ ਦੇ ਲੀਡਰਜ਼ ਇੰਸਟੀਚਿਊਟ ਵਿਖੇ ਕੀਤੀ। ਉਹ ਦੇਸ਼ ਦੇ ਮਈ 2019 'ਚ ਅੱਠਵੇਂ ਪ੍ਰਧਾਨ ਮੰਤਰੀ ਬਣੇ। ਇਸ ਮੌਕੇ ਉਨ੍ਹਾਂ ਦੇ ਨਾਲ ਮਾਈਨਿੰਗ ਮੰਤਰੀ ਮਾਣਯੋਗ ਜੌਹਨਸਨ ਟੂਕ ਵੀ ਸਨ। ਉਹ ਇਸ ਤੋਂ ਪਹਿਲਾਂ ਦੇਸ਼ ਦੇ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਮੈਂ ਜਗ ਬਾਣੀ ਦੇ ਮਾਧਿਅਮ ਦੁਆਰਾ ਭਾਰਤੀਆਂ ਨੂੰ ਪਾਪੂਆ ਨਿਊ ਗਿਨੀ ਵਿਖੇ ਵਪਾਰ ਦਾ ਖੁੱਲ੍ਹਾ ਸੱਦਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਪਾਰੀਆਂ ਨੂੰ ਹਰ ਸੰਭਵ ਮਦਦ ਕਰੇਗੀ। ਇਸ ਮੌਕੇ ਉਨ੍ਹਾਂ ਨੇ ਡਾਕਟਰ ਹਰਵਿੰਦਰ ਸਿੰਘ (ਪ੍ਰੋਗਰਾਮ ਡਾਇਰੈਕਟਰ ਐਗਰੀ ਬਿਜ਼ਨਸ) ਅਤੇ ਉਨ੍ਹਾਂ ਦੀ ਟੀਮ ਕੋਲੋਂ ਖੇਤੀ ਸੰਬੰਧੀ ਜਾਣਕਾਰੀ ਇੱਕਠੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪਾਪੂਆ ਨਿਊ ਗਿਨੀ ਵਿਖੇ ਖੇਤੀ ਨੂੰ ਉਨਤ ਕਰਨ ਦੇ ਲਈ ਨਵੀਂ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਲੀਡਰਜ਼ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਪਾਪੂਆ ਨਿਊ ਗਿਨੀ ਦੇ ਰਾਜਦੂਤ ਡਾਕਟਰ ਬਰਨਾਰਡ ਮਲਿਕ ਦੀ ਪ੍ਰਸ਼ੰਸਾ ਕੀਤੀ ਕਿ ਉਹ ਕਿਵੇਂ ਉਹ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਹੇ ਹਨ। ਬਾਅਦ ਵਿੱਚ ਡਾਕਟਰ ਮਲਿਕ ਵੱਲੋ ਉਨ੍ਹਾਂ ਦਾ ਲੀਡਰਜ ਇੰਸਟੀਚਿਊਟ ਵਿਖੇ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ।

Sunny Mehra

This news is Content Editor Sunny Mehra