US ''ਚ ਫਿਰ ਓਪਨ ਫਾਈਰਿੰਗ, ਵਰਜੀਨੀਆ ਸਟੇਟ ਯੂਨੀਵਰਸਿਟੀ ਹੋਈ ਸ਼ਿਕਾਰ

10/15/2017 1:09:15 PM

ਵਰਜੀਨੀਆ,ਬਿਊਰੋ— ਵਰਜੀਨੀਆ ਦੀ ਸਟੇਟ ਯੂਨੀਵਰਸਿਟੀ ਕੈਂਪਸ ਤੋਂ ਫਾਈਰਿੰਗ ਦੀ ਖਬਰ ਸਾਹਮਣੇ ਆ ਰਹੀ ਹੈ। ਯੂ.ਐੱਸ. ਮੀਡੀਆ ਮੁਤਾਬਕ ਫਾਈਰਿੰਗ ਤੋਂ ਬਾਅਦ ਕੈਂਪਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਪੁਲਸ ਨੇ ਸ਼ਨੀਵਾਰ ਰਾਤ ਟਵਿਟਰ ਰਾਹੀ ਜਾਣਕਾਰੀ ਦਿੱਤੀ ਕਿ ਫਾਈਰਿੰਗ ਕਾਰਨ ਯੂਨੀਵਰਸਿਟੀ ਕੈਂਪਸ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ, ਇਸ ਲਈ ਇਸ ਖੇਤਰ 'ਚ ਆਉਣ ਤੋਂ ਬਚੋ।

ਸੂਤਰਾਂ ਮੁਤਾਬਕ ਇਸ ਫਾਈਰਿੰਗ 'ਚ ਇਕ ਸ਼ਖਸ ਨੂੰ ਗੋਲੀ ਲੱਗੀ ਹੈ ਅਤੇ ਉਸਦੀ ਹਾਲਤ ਗੰਭੀਰ ਹੈ। ਜਖ਼ਮੀ ਸ਼ਖਸ ਨੂੰ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਕ ਹਫਤੇ ਪਹਿਲਾਂ ਅਮਰੀਕਾ ਦੀ ਟੈਕਸਾਸ ਟੇਕ ਯੂਨੀਵਰਸਿਟੀ 'ਚ ਵੀ ਫਾਈਰਿੰਗ ਹੋਈ ਸੀ ਜਿਸ 'ਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਇਸ ਅਮਰੀਕਨ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਲਾਕ ਕਰ ਦਿੱਤਾ ਗਿਆ ਸੀ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਟਵਿਟਰ ਤੋਂ ਮੈਸੇਜ ਭੇਜੇ ਗਏ ਸਨ।