ਓਂਟਾਰੀਓ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 2000 ਮਾਮਲੇ ਹੋਏ ਦਰਜ

12/15/2020 12:42:45 PM

ਟੋਰਾਂਟੋ- ਓਂਟਾਰੀਓ ਦੇ ਉੱਚ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋਏ ਹਨ। ਉਨ੍ਹਾਂ ਕਿਹਾ ਕਿ ਛੁੱਟੀਆਂ ਦੌਰਾਨ ਕੋਰੋਨਾ ਦੇ ਇੰਨੇ ਮਾਮਲੇ ਦਰਜ ਹੋਣਾ ਹੈਰਾਨੀ ਦੀ ਗੱਲ ਨਹੀਂ ਹੈ।

ਮੁੱਖ ਸਿਹਤ ਅਧਿਕਾਰੀ ਡਾਕਟਰ ਡੇਵਿਡ ਵਿਲੀਅਮਜ਼ ਨੇ ਦੱਸਿਆ ਕਿ ਸੋਮਵਾਰ ਨੂੰ ਸੂਬੇ ਵਿਚ 1940 ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਪਛਾਣ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਇੱਥੇ 1,677 ਨਵੇਂ ਮਾਮਲੇ ਦਰਜ ਹੋਏ ਜੋ ਸੋਮਵਾਰ ਨੂੰ ਦਰਜ ਹੋਏ ਮਾਮਲਿਆਂ ਨਾਲੋਂ ਘੱਟ ਹਨ। ਸੂਬੇ ਵਿਚ ਕੋਰੋਨਾ ਟੈਸਟ ਵੀ ਤੇਜ਼ੀ ਨਾਲ ਵਧੇ ਹਨ, ਜਿਸ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ ਵੀ ਵੱਧ ਦਰਜ ਹੋ ਰਹੀ ਹੈ। 

ਬੀਤੇ ਦਿਨ ਟੋਰਾਂਟੋ ਵਿਚ 544, ਪੀਲ ਰੀਜਨ ਵਿਚ 390, ਯਾਰਕ ਰੀਜਨ ਵਿਚ 191, ਵਿੰਡਸਰ ਵਿਚ 114 ਅਤੇ ਹੈਮਿਲਟਨ ਵਿਚ 134 ਮਾਮਲੇ ਦਰਜ ਹੋਏ ਹਨ। ਬੀਤੇ ਦਿਨ 23 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਓਂਟਾਰੀਓ ਦੇ ਲਾਂਗ ਟਰਮ ਸਿਹਤ ਕੇਂਦਰਾਂ ਵਿਚ ਕੋਰੋਨਾ ਦਾ ਬਹੁਤ ਅਸਰ ਪਿਆ ਹੈ। ਇੱਥੇ ਹੁਣ ਤੱਕ ਲਗਭਗ 2,490 ਲੋਕਾਂ ਦੀ ਮੌਤ ਹੋ ਚੁੱਕੀ ਹੈ। 
 

Lalita Mam

This news is Content Editor Lalita Mam