ਜੁਲਾਈ ਤੱਕ ਓਂਟਾਰੀਓ ਸੂਬੇ ''ਚ 8.5 ਮਿਲੀਅਨ ਲੋਕਾਂ ਨੂੰ ਲੱਗ ਜਾਵੇਗਾ ਕੋਰੋਨਾ ਟੀਕਾ

12/30/2020 5:35:20 PM

ਟੋਰਾਂਟੋ- ਓਂਟਾਰੀਓ ਸੂਬੇ ਵਿਚ ਕੋਰੋਨਾ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ ਤੇ ਮੋਡੇਰਨਾ ਦੇ ਕੋਰੋਨਾ ਟੀਕੇ ਦੀਆਂ ਖੁਰਾਕਾਂ ਵੀ ਇਸ ਨੂੰ ਬੁੱਧਵਾਰ ਤੱਕ ਪੁੱਜਣ ਦੀ ਆਸ ਹੈ। ਕੋਰੋਨਾ ਵੈਕਸੀਨ ਵੰਡਣ ਵਾਲੀ ਟਾਸਕ ਫੋਰਸ ਮੁਤਾਬਕ ਲਾਂਗ ਟਰਮ ਕੇਅਰ ਸੈਂਟਰ ਵਾਲਿਆਂ ਨੂੰ ਕੋਰੋਨਾ ਟੀਕੇ ਦਿੱਤੇ ਜਾ ਰਹੇ ਹਨ।

ਕਿਹਾ ਜਾ ਰਿਹਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਸੂਬੇ ਨੂੰ ਮੋਡੇਰਨਾ ਦੇ ਕੋਰੋਨਾ ਟੀਕੇ ਦੀਆਂ 50,000 ਖੁਰਾਕਾਂ ਮਿਲ ਜਾਣਗੀਆਂ ਤੇ ਤੇਜ਼ੀ ਨਾਲ ਟੀਕਾਕਰਣ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ। ਬੀਤੇ ਦਿਨ ਹੀ ਲੋਕਾਂ ਨੇ ਆਪਣੀ ਸ਼ਿਕਾਇਤ ਦਰਜ ਕੀਤੀ ਸੀ ਕਿ ਸੂਬੇ ਦੇ ਹਸਪਤਾਲਾਂ ਵਿਚ ਸਟਾਫ ਦੀ ਕਮੀ ਕਾਰਨ ਕੋਰੋਨਾ ਟੀਕਾਕਰਣ ਮੁਹਿੰਮ ਕਾਫੀ ਹੌਲੀ ਚੱਲ ਰਹੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਟੀਕੇ ਦੀ ਖੁਰਾਕ ਹੱਥ ਵਿਚ ਆਉਣ ਦੇ ਦੋ-ਤਿੰਨ ਦਿਨਾਂ ਦੇ ਅੰਦਰ ਹੀ ਉਹ ਲੋਕਾਂ ਨੂੰ ਟੀਕਾ ਲਗਾ ਦੇਣਗੇ। ਉਨ੍ਹਾਂ ਉਮੀਦ ਜਤਾਈ ਕਿ ਸੂਬੇ ਦੇ 8.5 ਮਿਲੀਅਨ ਲੋਕਾਂ ਨੂੰ ਜੁਲਾਈ ਦੇ ਅਖੀਰ ਤੱਕ ਕੋਰੋਨਾ ਟੀਕਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਨੂੰ 21 ਦਸੰਬਰ ਤੱਕ ਫਾਈਜ਼ਰ-ਬਾਇਓਐਨਟੈਕ ਦੇ ਕੋਰੋਨਾ ਟੀਕੇ ਦੀਆਂ 90 ਹਜ਼ਾਰ ਖੁਰਾਕਾਂ ਮਿਲ ਚੁੱਕੀਆਂ ਸਨ। ਕਿਹਾ ਜਾ ਰਿਹਾ ਹੈ ਕਿ ਸੂਬੇ ਵਿਚ ਇਕ ਅਪ੍ਰੈਲ ਤੱਕ 1.1 ਮਿਲੀਅਨ ਲੋਕਾਂ ਨੂੰ ਕੋਰੋਨਾ ਦੀ ਪਹਿਲੀ ਖੁਰਾਕ ਮਿਲ ਜਾਵੇਗੀ। 

Lalita Mam

This news is Content Editor Lalita Mam