ਓਂਟਾਰੀਓ ਨੇ ਕੋਰੋਨਾ ਕਾਰਨ ਲਾਈਆਂ ਪਾਬੰਦੀਆਂ 21 ਨਵੰਬਰ ਤੱਕ ਵਧਾਈਆਂ

10/21/2020 10:22:08 AM

ਟੋਰਾਂਟੋ- ਓਂਟਾਰੀਓ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਨੂੰ ਮੱਧ ਨਵੰਬਰ ਤੱਕ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਮੰਗਲਵਾਰ ਸਵੇਰੇ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਦੱਸਿਆ ਕਿ ਓਂਟਾਰੀਓ ਰੀਓਪਨਿੰਗ ਐਕਟ ਤਹਿਤ ਕੋਰੋਨਾ ਦੇ ਖਤਰਿਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। 

ਟੋਰਾਂਟੋ, ਪੀਲ ਰੀਜਨ, ਓਟਾਵਾ ਤੇ ਯਾਰਕ ਰਿਜਨ ਵਿਚ ਸਟੇਜ 2 ਵਾਲੀਆਂ ਪਾਬੰਦੀਆਂ ਲਾਗੂ ਰਹਿਣਗੀਆਂ। ਮਾਹਰਾਂ ਦਾ ਕਹਿਣਾ ਹੈ ਕਿ ਠੰਡ ਵਧਣ ਦੇ ਨਾਲ ਹੀ ਓਂਟਾਰੀਓ ਵਿਚ ਫਲੂ ਤੇ ਖੰਘ ਵਰਗੀਆਂ ਬੀਮਾਰੀਆਂ ਵਧ ਰਹੀਆਂ ਹਨ। ਇਸੇ ਲਈ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਹੋਰ ਸਖ਼ਤ ਪਾਬੰਦੀਆਂ ਵਿਚੋਂ ਲੰਘਣਾ ਪਵੇਗਾ। ਅਜਿਹੇ ਵਿਚ ਮਾਸਕ ਸਭ ਤੋਂ ਵੱਧ ਜ਼ਰੂਰੀ ਹੈ। 

ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਮੰਗਲਵਾਰ ਨੂੰ 821 ਮਾਮਲੇ ਸਾਹਮਣੇ ਆਏ। ਟੋਰਾਂਟੋ ਵਿਚ 327, ਪੀਲ ਰੀਜਨ ਤੋਂ 136 ਅਤੇ ਓਟਾਵਾ ਤੋਂ 79 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਮਗਰੋਂ ਇੱਥੇ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। 9 ਅਕਤੂਬਰ ਨੂੰ ਇੱਥੇ 900 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। 

Lalita Mam

This news is Content Editor Lalita Mam