ਓਂਟਾਰੀਓ 'ਚ ਕੋਰੋਨਾ ਦੇ ਮਾਮਲੇ 1.18 ਲੱਖ ਤੋਂ ਪਾਰ, ਬਜ਼ੁਰਗ ਵਧੇਰੇ ਹੋਏ ਸ਼ਿਕਾਰ

12/02/2020 3:55:29 PM

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਬੀਤੇ ਦਿਨ ਕੋਰੋਨਾ ਦੇ 1,707 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਟੋਰਾਂਟੋ ਵਿਚ ਲਗਾਤਾਰ ਦੂਜੀ ਵਾਰ ਰਿਕਾਰਡ ਪੱਧਰ 'ਤੇ ਮਾਮਲੇ ਦਰਜ ਹੋਏ ਹਨ। ਇੱਥੇ ਕੋਰੋਨਾ ਦਾ ਪਾਜ਼ੀਟਿਵ ਰੇਟ ਵੀ 5 ਫੀਸਦੀ ਤੱਕ ਵੱਧ ਗਿਆ ਹੈ। ਸੂਬੇ ਵਿਚ ਹੁਣ ਤੱਕ 1,18,000 ਤੋਂ ਵੱਧ ਲੋਕ ਕੋਰਨਾ ਦੇ ਸ਼ਿਕਾਰ ਹੋ ਚੁੱਕੇ ਹਨ ਜਦਕਿ ਇਨ੍ਹਾਂ ਵਿਚੋਂ 1,00,012 ਲੋਕ ਸਿਹਤਯਾਬ ਹੋ ਚੁੱਕੇ ਹਨ। ਕੋਰੋਨਾ ਨੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਵਧੇਰੇ ਬਣਾਇਆ ਹੈ।

ਰਿਪੋਰਟਾਂ ਮੁਤਾਬਕ ਟੋਰਾਂਟੋ ਵਿਚ 727 ਨਵੇਂ ਮਾਮਲੇ ਦਰਜ ਹੋਏ ਜਦਕਿ ਪੀਲ ਵਿਚ 373 ਅਤੇ ਯਾਰਕ ਰੀਜਨ ਵਿਚ 168 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਇਸ 'ਤੇ ਚਿੰਤਾ ਪ੍ਰਗਟਾਈ ਹੈ। ਟੋਰਾਂਟੋ ਵਿਚ ਮੰਗਲਵਾਰ ਨੂੰ ਸੋਮਵਾਰ ਨਾਲੋਂ 100 ਵੱਧ ਮਾਮਲੇ ਦਰਜ ਹੋਏ ਹਨ। ਓਂਟਾਰੀਓ ਸੂਬੇ ਵਿਚ ਸੋਮਵਾਰ ਨੂੰ ਕੋਰੋਨਾ ਦੇ ਕੁੱਲ ਮਾਮਲੇ 1,746 ਦਰਜ ਕੀਤੇ ਗਏ ਜਦਕਿ ਐਤਵਾਰ ਨੂੰ 1,707 ਅਤੇ ਸ਼ਨੀਵਾਰ ਨੂੰ ਨਵੇਂ ਮਾਮਲੇ ਦਰਜ ਹੋਏ ਸਨ। 

ਸੂਬੇ ਦੀਆਂ ਲੈਬਜ਼ ਵਿਚ ਬੀਤੇ 24 ਘੰਟਿਆਂ ਦੌਰਾਨ 34,640 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਜਦਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਗਏ ਸਨ। ਸੂਬੇ ਵਿਚ ਹੁਣ ਤੱਕ 3,663 ਲੋਕ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਬੀਤੇ ਦਿਨ ਹੋਈਆਂ 7 ਮੌਤਾਂ ਵਿਚੋਂ 6 ਲੋਕ ਲਾਂਗ ਟਰਮ ਕੇਅਰ ਸੈਂਟਰ ਦੇ ਸਨ। ਫਿਲਹਾਲ ਸੂਬੇ ਵਿਚ 14,524 ਸਰਗਰਮ ਮਾਮਲੇ ਹਨ।
 

Lalita Mam

This news is Content Editor Lalita Mam