ਓਂਟਾਰੀਓ : 2 ਵਿਅਕਤੀਆਂ ''ਤੇ ਲੱਗੇ 100 ਜਾਣਿਆਂ ਨੂੰ ਚਰਚ ''ਚ ਸੱਦਣ ਦੇ ਦੋਸ਼

12/29/2020 8:39:22 AM

ਨਿਊਯਾਰਕ/ਓਂਟਾਰੀਓ, (ਰਾਜ ਗੋਗਨਾ)— ਕੈਨੇਡਾ ਵਿਖੇ ਤਾਲਾਬੰਦੀ ਲੱਗਣ ਦੇ ਬਾਵਜੂਦ ਜਿੱਥੇ 10 ਤੋਂ ਵੱਧ ਲੋਕਾਂ ਦੇ ਇੱਕਠ ਕਰਨ ਦੀ ਮਨਾਹੀ ਸੀ ,ਉਥੇ ਕੈਨੇਡਾ ਦੇ ਓਂਟਾਰੀਓ ਦੇ ਵ੍ਹੀਟਲੀ ਵਿਖੇ ਬੀਤੇ ਸ਼ਨੀਵਾਰ ਤੋਂ ਲਗਾਤਾਰ ਦੋ ਦਿਨ 100 ਤੋਂ ਵੱਧ ਲੋਕਾਂ ਨੂੰ ਇੱਕਠੇ ਕੀਤੇ ਜਾਣ ਦੀਆਂ ਖਬਰਾਂ ਹਨ। ਇਹ ਹੀ ਨਹੀਂ ਕੋਰੋਨਾ ਦੇ ਬਾਵਜੂਦ ਇਨ੍ਹਾਂ ਲੋਕਾਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ।

ਇਸ ਹਫਤੇ ਦੇ ਅੰਤ ਵਿਚ ਵ੍ਹੀਟਲੀ ਦੀ ਇਕ ਚਰਚ ਵਿਚ ਲਗਾਤਾਰ ਦੋ ਦਿਨ ਵੱਡੇ ਇਕੱਠ ਕੀਤੇ ਗਏ ਸਨ। ਚੈਥਮ-ਕੈਂਟ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਓਲਡ ਕਲੋਨੀ ਮੇਨੋਨਾਇਟ ਚਰਚ ਦੇ ਅੰਦਰ ਦੋਵਾਂ ਦਿਨਾਂ ਦੌਰਾਨ ਬਿਨਾਂ ਮਾਸਕ ਤੋਂ 100 ਤੋਂ ਵੱਧ ਲੋਕ ਵੇਖੇ ਹਨ ।

ਪੁਲਸ ਦਾ ਕਹਿਣਾ ਹੈ ਕਿ ਮਰਲਿਨ, ਓਨਟਾਰੀਉ ਦੇ 50 ਸਾਲਾ ਵਿਅਕਤੀ 'ਤੇ ਲੰਘੇ ਸ਼ਨੀਵਾਰ ਨੂੰ ਓਲਡ ਕਾਲੋਨੀ ਮੇਨੋਨਾਇਟ ਚਰਚ ਵਿਖੇ ਇਕੱਠ ਕਰਨ ਦਾ ਦੋਸ਼ ਲਾਇਆ ਗਿਆ ਹੈ ਤੇ ਅਗਲੀ ਸਵੇਰ ਮਰਲਿਨ ਤੋਂ ਆਏ ਇਕ ਹੋਰ ਵਿਅਕਤੀ ਨੂੰ ਉਸੇ ਚਰਚ ਵਿਚ ਹੀ ਇਹੋ ਜਿਹਾ ਇਕੱਠ ਕਰਨ ਦਾ ਦੋਸ਼ ਲਾਇਆ ਗਿਆ ਹੈ। ਰੀਓਪਨਿੰਗ ਓਂਟਾਰੀਓ ਐਕਟ ਤਹਿਤ ਇਸ ਸਮੇਂ ਇਹੋ ਜਿਹੇ ਇੱਕਠ ਕਰਨ ਦੀ ਮਨਾਹੀ ਸੀ, ਜਿਸ ਵਿਚ 10 ਤੋਂ ਵੱਧ ਵਿਅਕਤੀ ਇੱਕਠੇ ਹੋਣ।
 

Lalita Mam

This news is Content Editor Lalita Mam