ਖ਼ਾਸ ਖ਼ਬਰ : ਵਿਸ਼ੇਸ਼ ਇਜਾਜ਼ਤ ਨਾਲ ਹੀ ਸੰਭਵ ਹੋ ਸਕੇਗਾ ''ਆਸਟ੍ਰੇਲੀਆ'' ਆਉਣਾ ਜਾਣਾ

08/16/2021 6:39:16 PM

ਬ੍ਰਿਸਬੇਨ (ਖੁਰਦ,ਸੈਣੀ, ਚਾਂਦਪੁਰੀ): ਆਸਟ੍ਰੇਲੀਆ ਸਰਕਾਰ ਵਲੋਂ ਕੌਮਾਂਤਰੀ ਯਾਤਰਾ ਨੀਤੀਆਂ ਵਿੱਚ ਇੱਕ ਸਖ਼ਤ ਤਬਦੀਲੀ ਕੀਤੀ ਗਈ ਹੈ। ਇਸ ਦੇ ਤਹਿਤ ਹੁਣ ਆਸਟ੍ਰੇਲੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜੋ ਆਮ ਤੌਰ 'ਤੇ ਵਿਦੇਸ਼ਾਂ ਵਿੱਚ ਰਹਿੰਦੇ ਹਨ, ਨੂੰ ਹੁਣ 11 ਅਗਸਤ ਤੋਂ ਆਸਟ੍ਰੇਲੀਆ ਤੋਂ ਬਾਹਰ ਜਾਣ ਤੋਂ ਪਹਿਲਾਂ ਆਸਟ੍ਰੇਲੀਅਨ ਬਾਰਡਰ ਫ਼ੋਰਸ ਤੋਂ ਲਾਜ਼ਮੀ ਛੋਟ ਲੈਣ ਲਈ ਇਜਾਜ਼ਤ ਲੈਣੀ ਪਵੇਗੀ। ਆਸਟ੍ਰੇਲੀਅਨ ਬਾਰਡਰ ਫ਼ੋਰਸ ਵਲੋਂ ਬਿਨੈਕਾਰ ਨੂੰ ਯਾਤਰਾ ਕਰਨ ਲਈ ਇਜਾਜ਼ਤ 'ਮਜਬੂਰੀ ਜਾਂ ਹਮਦਰਦੀ' ਭਰੇ ਵਿਸ਼ੇਸ਼ ਹਾਲਾਤ ਵਿੱਚ ਹੀ ਦਿੱਤੀ ਜਾਵੇਗੀ।

ਆਸਟ੍ਰੇਲੀਅਨ ਨਾਗਰਿਕ ਤੇ ਸਥਾਈ ਨਿਵਾਸੀ ਜੋ ਆਸਟ੍ਰੇਲੀਆ ਵਿੱਚ ਰਹਿੰਦੇ ਹਨ :-
- ਜਿਵੇਂ ਕਿ ਤੁਹਾਡੀ ਯਾਤਰਾ ਕੋਵਿਡ-19 ਦੇ ਪ੍ਰਕੋਪ ਦੇ  ਸਹਾਇਤਾ ਕਾਰਜਾਂ ਵਿੱਚ ਸ਼ਾਮਲ ਹੈ। ਯਾਤਰਾ ਕਾਰੋਬਾਰ/ਮਾਲਕ ਲਈ ਹੈ।
- ਤੁਸੀਂ ਤੁਰੰਤ ਡਾਕਟਰੀ ਇਲਾਜ ਪ੍ਰਾਪਤ ਕਰਨ ਲਈ ਯਾਤਰਾ ਕਰ ਰਹੇ ਹੋ ਜੋ ਆਸਟ੍ਰੇਲੀਆ ਵਿੱਚ ਉਪਲਬਧ ਨਹੀਂ ਹੈ। 
- ਤੁਸੀਂ ਤਿੰਨ ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਲਈ ਆਸਟ੍ਰੇਲੀਆ ਤੋਂ ਬਾਹਰ ਕਿਸੇ ਮਜਬੂਰੀ ਕਾਰਨ ਕਰਕੇ ਯਾਤਰਾ ਕਰ ਰਹੇ ਹੋ।
- ਤੁਸੀਂ ਮਜਬੂਰੀ ਜਾਂ ਹਮਦਰਦੀ ਦੇ ਅਧਾਰ 'ਤੇ ਯਾਤਰਾ ਕਰ ਰਹੇ ਹੋ। ਤੁਹਾਡੀ ਯਾਤਰਾ ਰਾਸ਼ਟਰੀ ਹਿੱਤ ਵਿੱਚ ਹੈ।
- ਤੁਸੀਂ ਆਮ ਤੌਰ 'ਤੇ ਆਸਟ੍ਰੇਲੀਆ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਵਸਨੀਕ ਹੋ।

ਆਸਟ੍ਰੇਲੀਆ ਤੋਂ ਬਾਹਰ ਰਹਿ ਰਹੇ ਆਸਟ੍ਰੇਲੀਆਈ ਨਿਵਾਸੀ :-
ਤੁਹਾਡੀ ਯਾਤਰਾ ਕਰਨ ਲਈ ਹੇਠ ਲਿਖੇ ਦਸਤਾਵੇਜ਼ ਹੋਣੇ ਲਾਜਮੀ ਹਨ ਜਿਵੇਂ ਕਿ ਵਿਦੇਸ਼ੀ ਸਰਕਾਰ ਵਲੋਂ ਉਦਾਹਰਣ ਵਜੋਂ ਜਾਰੀ ਕੀਤਾ ਡਰਾਈਵਰ ਲਾਇਸੈਂਸ, ਵਿਦੇਸ਼ੀ ਸਰਕਾਰ ਦਾ ਰਿਹਾਇਸ਼ੀ ਕਾਰਡ, ਤੁਹਾਡਾ ਵਿਦੇਸ਼ਾਂ ਵਿੱਚ ਸਥਾਪਿਤ ਅਤੇ ਵਸਿਆ ਹੋਇਆ ਘਰ ਹੋਣ ਦਾ ਸਬੂਤ ਕਿਰਾਏਦਾਰੀ/ਰਿਹਾਇਸ਼ੀ ਸਮਝੌਤਾ ਅਤੇ ਬਿੱਲ, ਇਸ ਗੱਲ ਦਾ ਸਬੂਤ ਕਿ ਤੁਸੀਂ ਨੌਕਰੀ ਕਰਦੇ ਹੋ ਜਾਂ ਵਿਦੇਸ਼ਾਂ ਵਿੱਚ ਚੱਲ ਰਹੇ ਕਾਰੋਬਾਰੀ ਹਿੱਤ ਹਨ। ਕਿਸੇ ਵਿਦੇਸ਼ੀ ਦੇਸ਼ ਵਿੱਚ ਤੁਹਾਡੇ ਰੁਜ਼ਗਾਰਦਾਤਾ/ਰੁਜ਼ਗਾਰ ਇਕਰਾਰਨਾਮੇ ਦਾ ਪੱਤਰ ਕਾਰੋਬਾਰੀ ਕਿਰਾਏਦਾਰੀ ਸਮਝੌਤਾ ਇਨ੍ਹਾਂ ਕਾਰਨਾ ਕਰਕੇ ਤੁਸੀਂ ਯਾਤਰਾ ਕਰਨ ਲਈ ਇਜਾਜ਼ਤ ਲੈਣ ਲਈ ਅਰਜੀ ਦਾਇਰ ਕਰ ਸਕਦੇ ਹੋ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਮੈਲਬੌਰਨ 'ਚ ਤਾਲਾਬੰਦੀ ਦਾ ਵਿਸਥਾਰ, ਨਾਈਟ ਕਰਫਿਊ ਮੁੜ ਬਹਾਲ 

ਅੰਤਰਰਾਸ਼ਟਰੀ ਯਾਤਰਾ ਨੀਤੀਆਂ ਤਹਿਤ ਸਥਾਨਕ ਲੋਕਾਂ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀਆਂ ਪਾਬੰਦੀਆਂ ਹੁਣ ਉਨ੍ਹਾਂ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ 'ਤੇ ਵੀ ਲਾਗੂ ਹੋਣਗੀਆਂ ਜੋ ਆਮ ਤੌਰ 'ਤੇ ਦੂਜੇ ਦੇਸ਼ ਦੇ ਵਸਨੀਕ ਹਨ ਜਾਂ ਪਿਛਲੇ 12 ਤੋਂ 24 ਮਹੀਨਿਆਂ ਵਿੱਚ ਜਿਨ੍ਹਾਂ ਨੇ ਆਸਟ੍ਰੇਲੀਆ ਤੋਂ ਬਾਹਰ ਦੂਜੇ ਮੁਲਕਾਂ ਵਿੱਚ ਵਧੇਰੇ ਸਮਾਂ ਬਤੀਤ ਕੀਤਾ ਹੈ। ਆਸਟ੍ਰੇਲੀਆਈ ਸਿਹਤ ਮੰਤਰੀ ਗ੍ਰੇਗ ਹੰਟ ਵਲੋਂ ਬਾਇਓ ਸਕਿਓਰਿਟੀ ਨਿਰਧਾਰਨ ਐਕਟ 2020 ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਯਾਤਰੀਆਂ ਨੂੰ 'ਮਜਬੂਰੀ ਜਾਂ ਹਮਦਰਦੀ' ਭਰੇ ਹਾਲਾਤ ਵਿੱਚ ਯਾਤਰਾ ਕਰਨ ਲਈ ਸਬੂਤ ਦੇਣਾ ਪਵੇਗਾ।

ਭਾਵੇਂ ਸਰਕਾਰ ਨੇ ਇਨ੍ਹਾਂ ਨਿਯਮਾਂ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਹਨ ਪਰ ਵਿਦੇਸ਼ਾ ਵਿੱਚ ਫਸੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਇਹ ਨਿਯਮ ਬਹੁਤ ਜਿਆਦਾ ਪ੍ਰਭਾਵਿਤ ਕਰਨਗੇ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਿਰਫ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਹੀ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਆਗਿਆ ਹੈ।ਇਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਕਈ ਸੂਬਿਆਂ ਵਿੱਚ ਤਾਲਾਬੰਦੀ ਲੱਗੀ ਹੋਣ ਕਰਕੇ ਦੂਜੇ ਦੇਸ਼ਾਂ ਵਿੱਚ ਫਸੇ ਆਸਟ੍ਰੇਲੀਆਈ ਨਿਵਾਸੀਆਂ ਨੂੰ ਖੱਜ਼ਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Vandana

Content Editor

Related News