ਸਿੰਗਾਪੁਰ ਦੇ ਇਕ ਸਭ ਤੋਂ ਪੁਰਾਣੇ ਮੰਦਰ ਦੀ ਹੋ ਰਹੀ ਹੈ ਜਾਂਚ

08/22/2017 4:57:08 PM

ਸਿੰਗਾਪੁਰ - ਸ਼ੱਕੀ ਅਪਰਾਧਕ ਮਾਮਲਿਆਂ ਨੂੰ ਲੈ ਕੇ ਸਿੰਗਾਪੁਰ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰਾਂ ਵਿਚੋਂ ਇਕ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੱਜ ਇਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਵਣਜ ਮਾਮਲਿਆਂ ਦਾ ਵਿਭਾਗ ਸ਼੍ਰੀ ਵੀਰਾਮਕਲੈਮਨ ਮੰਦਰ ਦੀ ਜਾਂਚ ਕਰ ਰਿਹਾ ਹੈ ਪਰ ਇਸ ਜਾਂਚ ਨੂੰ ਲੈ ਕੇ ਅੱਗੇ ਕੋਈ ਟਿੱਪਣੀ ਕਰਨ ਨੂੰ ਅਣਉਚਿਤ ਕਰਾਰ ਦਿੱਤਾ। ਕਮੀਸ਼ਨ ਆਫ ਚੈਰੀਟੀਜ਼ (ਸੀ.ਓ.ਸੀ.) ਨੇ ਵੀ ਇਕ ਬਿਆਨ ਵਿਚ ਦੱਸਿਆ ਕਿ ਮੰਦਰ ਨੇ ਵੀ ਆਪਣੀ ਜਾਂਚ ਸ਼ੁਰੂ ਕੀਤੀ ਹੈ। ਬਿਆਨ ਦੇ ਹਵਾਲੇ ਤੋਂ ਚੈਨਲ ਨਿਊਜ਼ ਏਸ਼ੀਆ ਨੇ ਖਬਰ ਦਿੱਤੀ ਹੈ। ਸਮੀਖਿਆ ਵਿਚ ਸ਼ਾਸਨ ਅਤੇ ਪ੍ਰਸ਼ਾਸਨ ਦੇ ਸਬੰਧਿਤ ਚਿੰਤਾ ਦੇ ਕੁਝ ਖੇਤਰਾਂ ਦੀ ਪਛਾਣ ਕੀਤੀ ਗਈ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਸੀ. ਓ. ਸੀ. ਨੇ ਦੱਸਿਆ ਕਿ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਉੱਤੇ ਵਿਚਾਰ ਕੀਤਾ ਜਾਵੇਗਾ। ਮੋਤੀਆਬਿੰਦ