ਹਿਰਾਸਤ ਕੈਂਪਾਂ ’ਚ ਰਹਿ ਰਹੇ 10 ਲੱਖ ਉਈਗਰ ਮੁਸਲਿਮ

07/17/2020 2:41:21 AM

ਪੇਈਚਿੰਗ - ਅਸ਼ਾਂਤ ਸ਼ਿਨਜਿਯਾਂਗ ਪ੍ਰਾਂਤ ’ਚ ਹੁਣ ਵੀ ਕਈ ਹਿਰਾਸਤ ਕੈਂਪ ਚੱਲ ਰਹੇ ਹਨ। ਮਾਹਿਰਾਂ ਮੁਤਾਬਕ ਇਨ੍ਹਾਂ ਕੈਂਪਾਂ ’ਚ ਉਈਗਰ ਬੰਦੀਆਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ ਚੀਨ ਇਨ੍ਹਾਂ ਕੈਂਪਾਂ ਨੂੰ ਵਪਾਰਕ ਟਰੇਨਿੰਗ ਕੇਂਦਰ ਦੱਸਦਾ ਰਿਹਾ ਹੈ।

ਸ਼ਿਨਜਿਯਾਂਗ ’ਚ ਚਲ ਰਹੇ ਇਨ੍ਹਾਂ ਹਿਰਾਸਤ ਕੈਂਪਾਂ ’ਚ ਲਗਭਗ 10 ਲੱਖ ਉਈਗਰ ਮੁਸਲਿਮਾਂ ਨੂੰ ਰੱਖਿਆ ਗਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਵੱਖਵਾਦੀਆਂ ਅਤੇ ਅੱਤਵਾਦੀਆਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਨਿਮਰਤਾ ਨਹੀਂ ਦਿਖਾਉਣ ਦਾ ਹੁਕਮ ਦਿੱਤਾ ਹੈ। ਅਜਿਹੇ ’ਚ ਸਵਾਲ ਉਠ ਰਿਹਾ ਹੈ ਕਿ ਕੀ ਜਿਨਪਿੰਗ ਚੀਨ ਦੇ ਉਈਗਰ ਮੁਸਲਮਾਨਾਂ ਦਾ ਸ਼ੋਸ਼ਣ ਕਰ ਰਹੇ ਹਨ।

ਪੋਂਪੀਓ ਨੂੰ ਚੀਨ ਦਾ ਬੁਲਾਵਾ, ਕਿਹਾ-ਆਕੇ ਲੈ ਲਓ ਹਾਲਾਤ ਦਾ ਜਾਇਜ਼ਾ

ਸ਼ਿਨਜਿਯਾਂਗ ’ਚ ਘੱਟ ਗਿਣਤੀ ਉਈਗਰ ਮੁਸਲਿਮ ਭਾਈਚਾਰੇ ’ਤੇ ਅਤਿਆਚਾਰ ਦੇ ਦੋਸ਼ਾਂ ਨੂੰ ਖਾਰਿਜ਼ ਕਰਦੇ ਹੋਏ ਚੀਨ ਨੇ ਵੀਰਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਨੂੰ ਇਥੇ ਆ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਨੂੰ ਕਿਹਾ ਹੈ। ਚੀਨ ਨੇ ਕਿਹਾ ਹੈ ਕਿ ਉਹ ਅਮਰੀਕਾ ਨੂੰ ਨਾ ਤਾਂ ਚੁਣੌਤੀ ਦੇ ਰਿਹਾ ਹੈ ਅਤੇ ਨਾ ਹੀ ਚੀਨ ਦੇ ਪ੍ਰਤੀ ਨੀਤੀਆਂ ’ਚ ਬਦਲਾਅ ਦੀ ਮੰਗ ਕਰ ਰਿਹਾ ਹੈ।

Khushdeep Jassi

This news is Content Editor Khushdeep Jassi