ਆਸਟ੍ਰੇਲੀਆ ''ਚ ਇਕ ਲੱਖ ਤੋਂ ਵਧ ਲੋਕ ਬੇਘਰ

10/12/2017 3:17:50 PM

ਕੈਨਬਰਾ— 10 ਅਕਤੂਬਰ ਦਾ ਦਿਨ ਦੁਨੀਆ ਭਰ 'ਚ 'ਵਰਲਡ ਹੋਮਲੈੱਸ ਡੇਅ' ਵਜੋਂ ਮਨਾਇਆ ਜਾਂਦਾ ਹੈ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਆਸਟ੍ਰੇਲੀਆ ਵਰਗੇ ਵਿਕਸਿਤ ਦੇਸ਼ 'ਚ ਵੀ ਲੋਕ ਬੇਘਰ ਹਨ। ਆਸਟ੍ਰੇਲੀਆ 'ਚ 1 ਲੱਖ ਤੋਂ ਵਧ ਲੋਕ ਬੇਘਰ ਹਨ। ਹਿਊਮ ਸਰਵਿਸੇਜ਼ ਵਿਭਾਗ ਮੁਤਾਬਕ ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ 1 ਲੱਖ ਤੋਂ ਵਧ ਲੋਕ ਹਰ ਰਾਤ ਨੂੰ ਬਾਹਰ ਸੌਂਦੇ ਹਨ। ਇਨ੍ਹਾਂ 'ਚ 25 ਸਾਲ ਤੋਂ ਘੱਟ ਉਮਰ ਦੇ ਲੋਕ ਅਤੇ 18,000 ਬੱਚੇ ਹਨ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਹੈ, ਉਹ ਬੇਘਰ ਹਨ ਅਤੇ ਰਾਤ ਨੂੰ ਬਾਹਰ ਸੌਂਦੇ ਹਨ। ਹਿਊਮ ਸਰਵਿਸੇਜ਼ ਵਿਭਾਗ ਦੇ ਜਨਰਲ ਮੈਨੇਜਰ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਵੱਡੀ ਗਿਣਤੀ 'ਚ ਲੋਕ ਬੇਘਰ ਹਨ। 
ਮੁਲਾਂਕਣ ਸੇਵਾਵਾਂ ਸ਼ਾਖਾ ਦੀ ਜੋਤੀ ਔਜਲਾ ਨੇ ਇਸ ਬਾਰੇ ਦੱਸਿਆ ਕਿ ਬਹੁਤ ਸਾਰੇ ਨੌਜਵਾਨ ਪਰਿਵਾਰਕ ਹਲਾਤਾਂ ਕਾਰਨ ਘਰ ਛੱਡ ਦਿੰਦੇ ਹਨ। 70 ਫੀਸਦੀ ਮਾਮਲੇ ਪਰਿਵਾਰਕ ਝਗੜੇ, ਹਿੰਸਾ, ਪਰਿਵਾਰ ਟੁੱਟ ਜਾਂਦੇ ਹਨ ਅਤੇ ਬੱਚੇ ਘਰ ਛੱਡ ਕੇ ਦੌੜ ਜਾਂਦੇ ਹਨ। ਜਿਸ ਕਾਰਨ ਉਹ ਆਪਣੇ ਦੋਸਤਾਂ ਦੇ ਘਰਾਂ 'ਚ ਰਹਿੰਦੇ ਹਨ ਜਾਂ ਉਹ ਰਿਸ਼ਤੇਦਾਰਾਂ ਦੇ ਰਹਿੰਦੇ ਹਨ ਅਤੇ ਜੇਕਰ ਉੱਥੇ ਥਾਂ ਨਹੀਂ ਮਿਲਦੀ ਹੈ ਤਾਂ ਉਹ ਸੜਕਾਂ 'ਤੇ ਪਹੁੰਚ ਜਾਂਦੇ ਹਨ। 
ਉਨ੍ਹਾਂ ਦੱਸਿਆ ਕਿ ਕਮਿਊਨਿਟੀ ਸੈਂਟਰਸ ਅਤੇ ਸੰਕਟ ਆਵਾਸ ਦੇ ਵਲੋਂ ਬੇਘਰ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਇਹ ਉਨ੍ਹਾਂ ਕੋਲੋਂ ਪੂਰੀ ਤਰ੍ਹਾਂ ਪੁੱਛ-ਪੜਤਾਲ ਤੋਂ ਬਾਅਦ ਹੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੇਘਰ ਲੋਕਾਂ 'ਚ ਬੱਚੇ, ਔਰਤਾਂ ਅਤੇ ਨੌਜਵਾਨ ਹਨ।