ਕਿਊਬਾ ਦੇ ਤੇਲ ਭੰਡਾਰਨ ਕੇਂਦਰ 'ਚ ਲੱਗੀ ਅੱਗ, ਇੱਕ ਦੀ ਮੌਤ, 17 ਲਾਪਤਾ ਤੇ 121 ਜ਼ਖ਼ਮੀ (ਤਸਵੀਰਾਂ)

08/07/2022 11:50:33 AM

ਹਵਾਨਾ (ਏਜੰਸੀ): ਕਿਊਬਾ ਦੇ ਸ਼ਹਿਰ ਮਟੰਜਸ ਵਿੱਚ ਇੱਕ ਤੇਲ ਸਟੋਰੇਜ ਕੇਂਦਰ 'ਤੇ ਬਿਜਲੀ ਡਿੱਗਣ ਤੋਂ ਬਾਅਦ ਅੱਗ ਲੱਗਣ ਕਾਰਨ ਚਾਰ ਧਮਾਕੇ ਹੋਏ, ਜਿਸ ਵਿੱਚ 121 ਲੋਕ ਜ਼ਖਮੀ ਹੋ ਗਏ ਅਤੇ 17 ਫਾਇਰਫਾਈਟਰ ਲਾਪਤਾ ਹੋ ਗਏ। ਕਿਊਬਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਇਕ ਵਿਅਕਤੀ ਦੀ ਲਾਸ਼ ਵੀ ਮਿਲੀ ਹੈ। ਊਰਜਾ ਅਤੇ ਖਾਣਾਂ ਮੰਤਰਾਲੇ ਨੇ ਟਵੀਟ ਕੀਤਾ ਕਿ ਫਾਇਰਮੈਨ ਅਤੇ ਹੋਰ ਅਧਿਕਾਰੀ ਵੀ ਸ਼ਨੀਵਾਰ ਨੂੰ ਮਟੰਜਸ ਤੇਲ ਸਟੋਰੇਜ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਡੁਬਰੋਕ ਖੇਤਰ ਤੋਂ ਲਗਭਗ 800 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। 

PunjabKesari

ਕਿਊਬਾ ਸਰਕਾਰ ਦੇ ਅਨੁਸਾਰ ਇਸ ਨੇ ਤੇਲ ਖੇਤਰ ਵਿੱਚ ਅਨੁਭਵ ਰੱਖਣ ਵਾਲੇ "ਦੋਸਤਾਨਾ ਦੇਸ਼ਾਂ" ਦੇ ਅੰਤਰਰਾਸ਼ਟਰੀ ਮਾਹਰਾਂ ਤੋਂ ਮਦਦ ਮੰਗੀ ਸੀ। ਉਪ ਵਿਦੇਸ਼ ਮੰਤਰੀ ਕਾਰਲੋਸ ਫਰਨਾਂਡੇਜ਼ ਡੀ ਕੋਸੀਓ ਨੇ ਕਿਹਾ ਕਿ ਬਾਈਡੇਨ ਸਰਕਾਰ ਨੇ ਅੱਗ ਬੁਝਾਉਣ ਲਈ ਤਕਨੀਕੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ।ਉਹਨਾਂ ਨੇ ਟਵੀਟ ਕਰ ਰੇ ਕਿਹਾ ਕਿ ਉਚਿਤ ਤਾਲਮੇਲ ਨਾਲ ਜੁੜਿਆ ਪ੍ਰਸਤਾਵ ਮਾਹਰਾਂ ਦੇ ਹੱਥ ਵਿਚ ਹੈ। ਕੁਝ ਮਿੰਟਾਂ ਬਾਅਦ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਮੈਕਸੀਕੋ, ਵੈਨੇਜ਼ੁਏਲਾ, ਰੂਸ, ਨਿਕਾਰਾਗੁਆ, ਅਰਜਨਟੀਨਾ ਅਤੇ ਚਿਲੀ ਦੀ ਮਦਦ ਦੀ ਪੇਸ਼ਕਸ਼ ਲਈ ਧੰਨਵਾਦ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ, ਆਸਟ੍ਰੇਲੀਆ, ਜਾਪਾਨ ਵੱਲੋਂ ਚੀਨ ਨੂੰ 'ਫ਼ੌਜੀ ਅਭਿਆਸ' ਤੁਰੰਤ ਬੰਦ ਕਰਨ ਦੀ ਅਪੀਲ

ਮੈਕਸੀਕੋ ਤੋਂ ਮਦਦ ਲਈ ਸ਼ਨੀਵਾਰ ਰਾਤ ਨੂੰ ਇਕ ਜਹਾਜ਼ ਹਵਾਨਾ ਪਹੁੰਚਿਆ। ਅਧਿਕਾਰਤ "ਕਿਊਬਨ ਨਿਊਜ਼ ਏਜੰਸੀ" ਦੇ ਅਨੁਸਾਰ, ਬਿਜਲੀ ਦੇ ਇੱਕ ਤੇਲ ਟੈਂਕ 'ਤੇ ਡਿੱਗਣ ਤੋਂ ਬਾਅਦ ਇੱਕ ਸਟੋਰੇਜ ਸੈਂਟਰ ਵਿੱਚ ਅੱਗ ਲੱਗ ਗਈ ਅਤੇ ਹੋਰ ਟੈਂਕਾਂ ਵਿੱਚ ਫੈਲ ਗਈ। ਜਿਵੇਂ ਹੀ ਫ਼ੌਜ ਦੇ ਹੈਲੀਕਾਪਟਰਾਂ ਨੇ ਅੱਗ ਬੁਝਾਉਣ ਲਈ ਪਾਣੀ ਦਾ ਛਿੜਕਾਅ ਕੀਤਾ, ਕਾਲੇ ਧੂੰਏਂ ਦਾ ਇੱਕ ਸੰਘਣਾ ਗੁਬਾਰ ਉੱਠਿਆ ਅਤੇ ਸੌ ਕਿਲੋਮੀਟਰ ਦੇ ਘੇਰੇ ਵਿੱਚ ਫੈਲ ਗਿਆ। ਕਿਊਬਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 121 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ। "ਪ੍ਰੈਜ਼ੀਡੈਂਸੀ ਆਫ ਰਿਪਬਲਿਕ" ਨੇ ਕਿਹਾ ਕਿ 17 ਲਾਪਤਾ ਫਾਇਰਫਾਈਟਰ ਸਨ ਜੋ ਅੱਗ ਦੇ ਫੈਲਣ ਨੂੰ ਰੋਕਣ ਲਈ ਨਜ਼ਦੀਕੀ ਖੇਤਰ ਵਿੱਚ ਸਨ। ਅਧਿਕਾਰੀ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News