ਭਾਰਤ ''ਚ 10 ''ਚੋਂ ਇਕ ਵਿਅਕਤੀ ਨੂੰ ਕੈਂਸਰ ਦਾ ਖਦਸ਼ਾ: WHO

02/04/2020 3:24:23 PM

ਸੰਯੁਕਤ ਰਾਸ਼ਟਰ- ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਵਿਚ 10 ਭਾਰਤੀਆਂ ਵਿਚੋਂ ਇਕ ਨੂੰ ਆਪਣੀ ਜ਼ਿੰਦਗੀ ਵਿਚ ਕੈਂਸਰ ਹੋਣ ਤੇ 15 ਵਿਚੋਂ ਇਕ ਦੀ ਇਸ ਬੀਮਾਰੀ ਕਾਰਨ ਮੌਤ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਭਾਰਤ ਵਿਚ ਕੈਂਸਰ ਦੇ 11.6 ਲੱਖ ਨਵੇਂ ਮਾਮਲੇ ਆਏ ਸਨ। 'ਵਿਸ਼ਵ ਕੈਂਸਰ ਦਿਵਸ' ਤੋਂ ਪਹਿਲਾਂ ਡਬਲਿਊ.ਐਚ.ਓ. ਤੇ ਉਸ ਦੇ ਨਾਲ ਕੰਮ ਕਰਨ ਵਾਲੀ 'ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ' ਨੇ ਦੋ ਰਿਪੋਰਟਾਂ ਜਾਰੀ ਕੀਤੀਆਂ ਹਨ।

ਇਕ ਰਿਪੋਰਟ ਬੀਮਾਰੀ 'ਤੇ ਗਲੋਬਲ ਏਜੰਡਾ ਤੈਅ ਕਰਨ 'ਤੇ ਆਧਾਰਿਤ ਹੈ ਤੇ ਦੂਜੀ ਰਿਪੋਰਟ ਇਸ ਦੇ ਰਿਸਰਚ ਸੈਂਟਰ ਤੇ ਰੋਕਥਾਮ 'ਤੇ ਕੇਂਦਰਿਤ ਹੈ। ਵਰਲਡ ਕੈਂਸਰ ਰਿਪੋਰਟ ਮੁਤਾਬਕ ਭਾਰਤ ਵਿਚ 2018 ਵਿਚ ਕੈਂਸਰ ਦੇ ਤਕਰੀਬਨ 11.6 ਲੱਖ ਮਾਮਲੇ ਸਾਹਮਮੇ ਆਏ ਤੇ ਕੈਂਸਰ ਦੇ ਕਾਰਨ 7,84,800 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 10 ਭਾਰਤੀਆਂ ਵਿਚੋਂ ਇਕ ਵਿਅਕਤੀ ਦੇ ਆਪਣੇ ਜੀਵਨਸ਼ੈਲੀ ਵਿਚ ਕੈਂਸਰ ਦੀ ਲਪੇਟ ਵਿਚ ਆਉਣ ਤੇ 15 ਭਾਰਤੀਆਂ ਵਿਚੋਂ ਇਕ ਦੇ ਇਸ ਕਾਰਨ ਜਾਨ ਗੁਆਉਣ ਦਾ ਖਦਸ਼ਾ ਹੈ। 


Baljit Singh

Content Editor

Related News