ਪੈਰਿਸ ਦੇ ਹਸਪਤਾਲ ''ਚ ਲੱਗੀ ਅੱਗ, 1 ਹਲਾਕ

08/22/2019 5:59:53 PM

ਪੈਰਿਸ— ਪੈਰਿਸ 'ਚ ਇਕ ਹਸਪਤਾਲ ਦੀ ਨਵੀਂ ਬਣੀ ਰਿਹਾਇਸ਼ੀ ਬਿਲਡਿੰਗ 'ਚ ਅੱਗ ਲੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਹੀ ਕਈ ਹੋਰ ਲੋਕ ਜ਼ਖਮੀ ਹੋ ਗਏ ਹਨ। ਇਸ ਦੀ ਜਾਣਕਾਰੀ ਫਰਾਂਸ ਦੇ ਫਾਇਰ ਬ੍ਰਿਗੇਡ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਫਰਾਂਸ ਦੇ ਫਾਇਰ ਵਿਭਾਗ ਦੇ ਬੁਲਾਰੇ ਗੁਇਲਾਊਮੇ ਫਰੇਸੇ ਨੇ ਕਿਹਾ ਕਿ ਅੱਗ ਹੈਨਰੀ-ਮੋਂਡੋਰ ਹਸਪਤਾਲ ਦੀ ਰਿਹਾਇਸ਼ੀ ਬਿਲਡਿੰਗ 'ਚ ਬੁੱਧਵਾਰ ਦੇਰ ਰਾਤ ਲੱਗੀ ਸੀ। ਅੱਗ ਤੇਜ਼ੀ ਨਾਲ 10 ਮੰਜ਼ਿਲਾ ਹਸਪਤਾਲ 'ਚ ਫੈਲੀ, ਜਿਸ 'ਚ ਸਟਾਫ ਵੀ ਰਹਿੰਦਾ ਸੀ। ਹਾਲਾਂਕਿ ਇਸ ਦੌਰਨ ਹਸਪਤਾਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਬਿਲਡਿੰਗ 'ਚ ਅੱਗ ਰਾਤ ਕਰੀਬ 1:30 ਵਜੇ ਲੱਗੀ ਤੇ 100 ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਖਤ ਮਿਹਨਤ ਨਾਲ ਅੱਗ 'ਤੇ ਕਾਬੂ ਕੀਤਾ। ਇਸ ਦੌਰਾਨ 10 ਸਟਾਫ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਪਰ ਇਕ ਔਰਤ ਦੀ ਇਸ ਦੌਰਾਨ ਮੌਤ ਹੋ ਗਈ ਤੇ ਹੋਰ ਕਈ ਜ਼ਖਮੀ ਹੋ ਗਏ। ਅਧਿਕਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

Baljit Singh

This news is Content Editor Baljit Singh