ਇਹ ਹੈ ਆਸਟਰੇਲੀਆ ਦੀ ਸਭ ਤੋਂ ਮਹਿੰਗੀ ਸ਼ਰਾਬ, ਲੱਖਾਂ 'ਚ ਹੋਈ ਨੀਲਾਮੀ

07/25/2017 11:33:30 AM

ਮੈਲਬੌਰਨ— ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਸਟਰੇਲੀਆ ਦੀ ਸਭ ਤੋਂ ਪੁਰਾਣੀ ਰੈੱਡ ਵਾਈਨ (ਸ਼ਰਾਬ) 'ਪੇਨਫੋਲਡਜ਼ ਗਰੇਂਜ' ਦੀ ਇਕ ਬੋਤਲ ਦੀ ਨੀਲਾਮੀ 26.3 ਲੱਖ ਰੁਪਏ ਯਾਨੀ ਕਿ 40,825 ਡਾਲਰ ਵਿਚ ਕੀਤੀ ਗਈ। ਇਹ ਵਾਈਨ 1951 ਵਿਚ ਬਣਾਈ ਗਈ ਸੀ। ਮੈਲਬੌਰਨ ਵਿਚ ਇਸ ਬੌਤਲ ਦੀ ਨੀਲਾਮੀ ਕਰਨ ਵਾਲੀ ਕੰਪਨੀ ਐੱਮ. ਡਬਲਿਊ ਵਾਈਨ ਦੇ ਮਾਲਕ ਨਿਕ ਸਟੇਮਫੋਰਡ ਨੇ ਦੱਸਿਆ ਕਿ ਇੰਨਾ ਪੈਸਾ ਪਾਉਣਾ ਬਹੁਤ ਹੀ ਅਜੀਬ ਗੱਲ ਹੈ ਪਰ ਇਹ ਬੋਤਲ ਆਸਟਰੇਲੀਆਈ ਸ਼ਰਾਬ ਦੇ ਇਤਿਹਾਸ ਦਾ ਹਿੱਸਾ ਹੈ। ਸਾਡਾ ਮੰਨਣਾ ਹੈ ਕਿ ਇਹ ਆਸਟਰੇਲੀਆ 'ਚ ਵਿਕਣ ਵਾਲੀ ਸਭ ਤੋਂ ਮਹਿੰਗੀ ਸ਼ਰਾਬ 'ਚੋਂ ਇਕ ਹੈ। ਸ਼ਰਾਬ ਉਤਪਾਦਨ ਕਰਨ ਵਾਲੀ ਕੰਪਨੀ 'ਪੇਨਫੋਲਡਜ਼ ਗਰੇਂਜ' ਦੀ ਆਸਟਰੇਲੀਆ ਦੇ ਸਭ ਤੋਂ ਪ੍ਰਸਿੱਧ ਸ਼ਰਾਬ ਗਰੇਂਜ ਲਈ ਜਾਣੀ ਜਾਂਦੀ ਹੈ। 
1951 ਵਿਚ ਮੁੱਖ ਵਾਈਨਮੇਕਰ (ਸ਼ਰਾਬ ਬਣਾਉਣ ਵਾਲੀ) ਕੰਪਨੀ ਮੈਕਸ ਸਕੁਬਰਟ ਨੇ ਫਰਾਂਸ ਦੇ ਬਾਰੋਐਕਸ ਦੇ ਨਿਰਮਾਣ ਨੂੰ ਪੜ੍ਹ ਕੇ ਇਸ ਰੈੱਡ ਵਾਈਨ ਨੂੰ ਵਰਤੋਂ ਲਈ ਬਣਾਇਆ ਸੀ। ਇਸ ਨੂੰ ਜ਼ਿਆਦਾਤਰ ਪਰਿਵਾਰ ਅਤੇ ਦੋਸਤਾਂ ਨੂੰ ਦਿੱਤਾ ਗਿਆ ਸੀ।