ਓਲੀ ਨੇ ਦਿੱਤੀ ਨੇਪਾਲ ਕਮਿਊਨਿਸਟ ਪਾਰਟੀ ਨੂੰ ਤੋੜਨ ਦੀ ਧਮਕੀ

07/08/2020 9:46:05 PM

ਕਾਠਮੰਡੂ : ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ (ਐੱਨ.ਸੀ.ਪੀ.) ਦੀ ਬੁੱਧਵਾਰ ਨੂੰ ਹੋਣ ਵਾਲੀ ਬੈਠਕ ਮੁੜ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਤੇ ਉਨ੍ਹਾਂ ਦੇ  ਵਿਰੋਧੀ ਧਿਰ ਦੀ ਅਗਵਾਈ ਕਰ ਰਹੇ ਪੁਸ਼ਪ ਕਮਲ ਦਹਿਲ (ਪ੍ਰਚੰਡ) ਜਲਦ ਹੀ ਮਤਭੇਦਾਂ ਨੂੰ ਸੁਲਝਾ ਸਕਦੇ ਹਨ।

ਪ੍ਰਧਾਨ ਮੰਤਰੀ ਓਲੀ ਨੇ ਨੇਪਾਲ ਕਮਿਊਨਿਸਟ ਪਾਰਟੀ ਨੂੰ ਤੋੜਨ ਦੀ ਧਮਕੀ ਦਿੱਤੀ ਹੈ। ਉਥੇ ਹੀ, ਪ੍ਰਚੰਡ ਵੀ ਓਲੀ ਦੇ ਅਸਤੀਫੇ ਦੀ ਮੰਗ 'ਤੇ ਅੜੇ ਹੋਏ ਹਨ। ਪੀ.ਐੱਮ. ਓਲੀ ਅਤੇ ਕਮਿਊਨਿਸਟ ਪਾਰਟੀ ਦੇ ਉਪ-ਪ੍ਰਧਾਨ ਪ੍ਰਚੰਡ ਵਿਚਾਲੇ ਮੰਗਲਵਾਰ ਦੁਪਹਿਰ 2 ਘੰਟੇ ਤੱਕ ਮੀਟਿੰਗ ਹੋਈ ਸੀ ਪਰ ਉਹ ਬੇਨਤੀਜਾ ਰਹੀ। 

Inder Prajapati

This news is Content Editor Inder Prajapati