ਓਲੀ ਤੇ ਪ੍ਰਚੰਡ ਨੇ ਮੱਤਭੇਦ ਖਤਮ ਕਰਨ ਲਈ ਕੀਤੀ ਬੈਠਕ

08/14/2020 2:16:45 AM

ਕਾਠਮੰਡੂ (ਭਾਸ਼ਾ): ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਤੇ ਸੱਤਾਧਾਰੀ ਦਲ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਲ 'ਪ੍ਰਚੰਡ' ਨੇ ਆਪਸੀ ਮੱਤਭੇਦ ਖਤਮ ਕਰਨ ਤੇ ਪਾਰਟੀ ਵਿਚ ਅੰਦਰੂਨੀ ਕਲੇਸ਼ ਨੂੰ ਦੂਰ ਕਰਨ ਦੇ ਲਈ ਵੀਰਵਾਰ ਨੂੰ ਇਕ ਵਾਰ ਮੁੜ ਮੁਲਾਕਾਤ ਕੀਤੀ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਲਦੀ ਹੀ ਸਫਲਤਾ ਮਿਲਣ ਦੀ ਸੰਭਾਵਨਾ ਹੈ। 

ਦੋਵਾਂ ਨੇਤਾਵਾਂ ਨੇ ਕਾਠਮੰਡੂ ਦੇ ਬਲੁਵਾਤਾਰ ਵਿਚ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਬੈਠਕ ਕੀਤੀ। ਦੋਵਾਂ ਦੇ ਵਿਚਾਲੇ ਇਕ ਹਫਤੇ ਬਾਅਦ ਇਹ ਪਹਿਲੀ ਬੈਠਕ ਹੈ। ਬੈਠਕ ਵਿਚ ਹੋਈ ਗੱਲਬਾਤ ਦਾ ਬਿਓਰਾ ਜਨਤਕ ਨਹੀਂ ਕੀਤਾ ਗਿਆ ਹੈ। ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ (ਐੱਨ.ਸੀ.ਪੀ.) ਨਾਲ ਜੁੜੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਗੱਲਬਾਤ ਸਾਕਾਰਾਤਮਕ ਰਹੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਓਲੀ ਨੇ ਬੈਠਕ ਦੌਰਾਨ, ਪਾਰਟੀ ਦੀ ਪੂਰੀ ਕਮਾਨ ਪ੍ਰਚੰਡ ਨੂੰ ਸੌਂਪਣ 'ਤੇ ਸਹਿਮਤੀ ਜਤਾਈ ਤੇ ਜਲਦੀ ਹੀ ਇਸ ਮਾਮਲੇ ਦਾ ਹੱਲ ਨਿਕਲ ਸਕਦਾ ਹੈ। ਦੋਵਾਂ ਨੇਤਾਵਾਂ ਦੇ ਵਿਚਾਲੇ ਸ਼ੁੱਕਰਵਾਰ ਨੂੰ ਵੀ ਬੈਠਕ ਹੋਣ ਦੀ ਸੰਭਾਵਨਾ ਹੈ।


Baljit Singh

Content Editor

Related News