28 ਸਾਲਾ ਲੜਕੀ ਦਿੱਸਣ ਲੱਗੀ ਸੀ ਬੁੱਢੀ, ਹੁਣ ਇਸ ਤਰ੍ਹਾਂ ਕਰ ਰਹੀ ਹੈ ਰਿਕਵਰੀ

12/12/2017 2:39:48 PM

ਕੈਲੀਫੋਰਨੀਆ (ਬਿਊਰੋ)— ਕੈਲੀਫੋਰਨੀਆ ਦੀ 28 ਸਾਲਾ ਹੈਲਥ ਬਲਾਗਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। Bethany Ugarte ਨਾਂ ਦੀ ਇਹ ਲੜਕੀ ਕੁਝ ਹੀ ਦਿਨਾਂ ਵਿਚ ਦੇਖਦੇ-ਦੇਖਦੇ ਬੁੱਢੀ ਹੋ ਗਈ। ਉਸ ਦਾ ਸਰੀਰ ਕਮਜ਼ੋਰ ਹੋ ਗਿਆ ਅਤੇ ਹੱਡੀਆਂ ਉੱਭਰੀਆਂ ਹੋਈਆਂ ਨਜ਼ਰ ਆਉਣ ਲੱਗੀਆਂ।
ਇਸ ਬੀਮਾਰੀ ਕਾਰਨ ਹੋਇਆ ਅਜਿਹਾ ਹਾਲ


ਇਸ ਹੈਲਥ ਬਲਾਗਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਹਾਣੀ ਸ਼ੇਅਰ ਕਰਦੇ ਹੋਏ ਕਿਹਾ ਕਿ 15 ਸਾਲ ਦੀ ਉਮਰ ਵਿਚ ਮੇਰੇ ਪੇਟ ਵਿਚ ਤਕਲੀਫ ਹੁੰਦੀ ਸੀ। ਪਹਿਲਾਂ ਮੈਂ ਇਸ ਤਕਲੀਫ ਦਾ ਕਾਰਨ ਗੈਸ ਜਾਂ ਪੇਟ ਖਰਾਬ ਹੋਣਾ ਸਮਝਦੀ ਸੀ ਪਰ ਹੁਣ ਇਸ ਉਮਰ ਵਿਚ ਜਦੋਂ ਮੇਰਾ ਇਹ ਹਾਲ ਹੋ ਗਿਆ ਤਾਂ ਮੈਨੂੰ ਸਮਝ ਆਇਆ ਕਿ ਗੱਲ ਕੁਝ ਹੋਰ ਹੀ ਹੈ। ਬੈਥਨੀ ਨੇ ਦੱਸਿਆ ਕਿ ਉਹ Irritable Bowel Syndrome (IBS) ਨਾਲ ਪੀੜਤ ਹੈ। ਇਹ ਇਕ ਅਜਿਹੀ ਖਤਰਨਾਕ ਬੀਮਾਰੀ ਹੈ, ਜਿਸ ਵਿਚ ਇਨਸਾਨ ਦੇ ਸਰੀਰ ਵਿਚ ਭੋਜਨ ਪਚਣਾ ਬੰਦ ਹੋ ਜਾਂਦਾ ਹੈ। ਇਸ ਰੋਗ ਵਿਚ ਮਰੀਜ਼ ਦੀਆਂ ਅੰਤੜਿਆਂ ਦੀ ਬਣਾਵਟ ਵਿਚ ਕੋਈ ਬਦਲਾਅ ਨਹੀਂ ਹੁੰਦਾ ਪਰ ਖਾਣਾ ਖਾਂਦੇ ਹੀ ਇਹ ਬਿਨਾ ਪਚੇ ਸਰੀਰ ਤੋਂ ਬਾਹਰ ਆ ਜਾਂਦਾ ਹੈ। 
ਛੱਡਣੀ ਪਈ ਨੌਕਰੀ


ਬੈਥਨੀ ਹੈਲਥ ਬਲਾਗਰ ਬਨਣ ਤੋਂ ਪਹਿਲਾਂ ਇਕ ਮੀਟ ਨਿਰਯਾਤ ਕੰਪਨੀ ਵਿਚ ਮਾਰਕੀਟਿੰਗ ਹੈੱਡ ਸੀ। ਸਾਲ 2015 ਵਿਚ ਉਸ ਦਾ ਵਜ਼ਨ ਤੇਜ਼ੀ ਨਾਲ ਘੱਟਣ ਸ਼ੁਰੂ ਹੋਇਆ, ਜਿਸ ਮਗਰੋਂ ਉਸ ਨੂੰ ਆਪਣੀ ਨੌਕਰੀ ਛੱਡਣੀ ਪਈ।


ਇਸ ਤਰ੍ਹਾਂ ਕੀਤੀ ਰਿਕਵਰੀ
ਕੁਝ ਸਮਾਂ ਪਹਿਲਾਂ ਬੈਥਨੀ ਦਾ ਹਾਲਤ ਕਾਫੀ ਵਿਗੜ ਗਈ ਸੀ। ਉਹ ਬੁੱਢੀ ਦਿੱਸਣ ਲੱਗੀ ਸੀ। ਡਾਕਟਰਾਂ ਮੁਤਾਬਕ ਸਰੀਰ ਕਮਜ਼ੋਰ ਹੋਣ ਕਾਰਨ ਉਹ ਮੌਤ ਦੇ ਮੂੰਹ ਵਿਚ ਪੁਹੰਚ ਗਈ ਸੀ। ਇਸ ਮਗਰੋਂ ਉਹ ਲੰਬੇ ਸਮੇਂ ਤੱਕ ਹਸਪਤਾਲ ਵਿਚ ਭਰਤੀ ਰਹੀ। ਹਾਲਾਂਕਿ ਲਿਕਵਿਡ ਡਾਈਟ ਅਤੇ ਸਪਲੀਮੈਂਟਸ ਦੀ ਮਦਦ ਨਾਲ ਬੈਥਨੀ ਤੇਜ਼ੀ ਨਾਲ ਰਿਕਵਰੀ ਕਰ ਰਹੀ ਹੈ।