ਅਮਰੀਕਾ ਦੇ ਦੱਖਣ-ਪੂਰਬ ''ਚ 1000 ਤੋਂ ਵੱਧ ਗੈਸ ਸਟੇਸ਼ਨਾਂ ''ਤੇ ਖਤਮ ਹੋਇਆ ਤੇਲ

05/13/2021 2:47:35 AM

ਫਰਿਜ਼ਨੋ (ਗੁਰਿੰਦਰਜੀਤ) - ਅਮਰੀਕਾ ਦੇ ਦੱਖਣੀ ਪੂਰਬੀ ਖੇਤਰਾਂ ਵਿੱਚ 1000 ਤੋਂ ਵੱਧ ਗੈਸ ਸਟੇਸ਼ਨਾਂ ਨੂੰ ਮੰਗਲਵਾਰ ਕਲੋਨੀਅਲ ਪਾਈਪ ਲਾਈਨ ਉੱਪਰ ਹੋਏ ਸਾਈਬਰ ਅਟੈਕ ਕਾਰਨ ਫਿਊਲ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਇਸ ਸੰਬੰਧੀ ਸੰਸਥਾ ਗੈਸ ਬਡੀ ਜੋ ਕਿ ਦੇਸ਼ ਭਰ ਵਿਚ ਲੱਗਭਗ 5 ਮਿਲੀਅਨ ਐਪ ਉਪਭੋਗਤਾਵਾਂ ਦੇ ਅੰਕੜੇ ਤਿਆਰ ਕਰਦੀ ਹੈ ਦੇ ਅਨੁਸਾਰ ਉੱਤਰੀ ਕੈਰੋਲਿਨਾ ਦੇ 5,400 ਸਟੇਸ਼ਨਾਂ 'ਚੋਂ 8.5 ਪ੍ਰਤੀਸ਼ਤ ਅਤੇ ਵਰਜੀਨੀਆ ਦੇ ਲੱਗਭਗ 3,900 'ਚੋਂ 7.7 ਪ੍ਰਤੀਸ਼ਤ ਗੈਸ ਸ਼ਟੇਸ਼ਨ ਪ੍ਰਭਾਵਿਤ ਹੋਏ ਹਨ।

ਕਲੋਨੀਅਲ ਪਾਈਪ ਲਾਈਨ ਕੰਪਨੀ ਨੇ ਸ਼ੁੱਕਰਵਾਰ ਇਕ ਰਿਨਸਮਵੇਅਰ ਹਮਲੇ ਤੋਂ ਬਾਅਦ ਆਪਣਾ 5,500 ਮੀਲ, ਦਾ ਟੈਕਸਸ ਤੋਂ ਨਿਊਜਰਸੀ ਦਾ ਨੈਟਵਰਕ ਬੰਦ ਕੀਤਾ ਹੈ ਜੋ ਕਿ ਪੂਰਬੀ ਤੱਟ ਨੂੰ ਇਸ ਦੇ ਲੱਗਭਗ 45 ਪ੍ਰਤੀਸ਼ਤ ਗੈਸ, ਡੀਜ਼ਲ ਅਤੇ ਜੈੱਟ ਈਂਧਨ ਦੀ ਪੂਰਤੀ ਕਰਦਾ ਹੈ। ਇਸ ਲਈ ਅਮਰੀਕੀ ਸਰਕਾਰ ਨੇ ਰੂਸ ਵਿਚ ਹੈਕਰਾਂ ਨੂੰ ਦੋਸ਼ੀ ਠਹਿਰਾਇਆ ਹੈ ਜੋ ਆਪਣੇ ਆਪ ਨੂੰ "ਡਾਰਕਾਈਡ" ਕਹਿੰਦੇ ਹਨ। ਐਨਰਜੀ ਸੈਕਟਰੀ ਜੈਨੀਫਰ ਗ੍ਰੈਨਹੋਮ ਨੇ ਵ੍ਹਾਈਟ ਹਾਊਸ ਦੀ ਇਕ ਬ੍ਰੀਫਿੰਗ ਦੌਰਾਨ ਕਿਹਾ ਹੈ ਕਿ ਕਲੋਨੀਅਲ ਆਪ੍ਰੇਸ਼ਨ ਦੁਬਾਰਾ ਸ਼ੁਰੂ ਕਰਨ ਅਤੇ ਨੈੱਟਵਰਕ ਦੇ ਕੁੱਝ ਹਿੱਸੇ ਨੂੰ ਮੈਨੂਅਲ ਸੇਵਾ ਵਿਚ ਵਾਪਸ ਪਾਉਣ ਲਈ ਕੰਮ ਕਰ ਰਿਹਾ ਹੈ।

Khushdeep Jassi

This news is Content Editor Khushdeep Jassi