ਹੋਟਲ ਦੀ ਲਿਫਟ ''ਚ ਫਸੇ ਵਿਦਿਆਰਥੀ, ਵਾਲ-ਵਾਲ ਬਚੀ ਜਾਨ

11/19/2017 3:22:44 PM

ਸਿਡਨੀ (ਬਿਊਰੋ)— ਸਕੂਲੀ ਹਫਤੇ ਦੇ ਜਸ਼ਨ ਦੀ ਪਹਿਲੀ ਰਾਤ ਨੂੰ ਦਰਜਨਾਂ ਵਿਦਿਆਰਥੀ ਇਕ ਓਵਰਲੋਡਿਡ ਗੋਲਡ ਕੋਸਟ ਹੋਟਲ ਦੀ ਲਿਫਟ ਵਿਚ ਫੱਸ ਗਏ। ਐਮਰਜੈਂਸੀ ਅਧਿਕਾਰੀ ਜਲਦੀ ਨਾਲ ਮੌਕੇ 'ਤੇ ਪਹੁੰਚੇ ਪਰ ਵਿਦਿਆਰਥੀਆਂ ਦੇ ਇਸ ਸਮੂਹ ਨੂੰ ਇਕ ਘੰਟੇ ਬਾਅਦ ਹੀ ਬਾਹਰ ਕੱਢਿਆ ਜਾ ਸਕਿਆ। ਬਾਹਰ ਕੱਢੇ ਜਾਣ ਤੱਕ ਇਨ੍ਹਾਂ ਵਿਚੋਂ ਕੁਝ ਵਿਦਿਆਰਥੀਆਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ ਜਦਕਿ ਚਾਰ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਾਲ ਪੀੜਤ ਹੋ ਚੁੱਕੇ ਸਨ। ਇਕ ਵਿਦਿਆਰਥੀ ਡੇਜੀ ਫਾਹੀ ਨੇ ਦੱਸਿਆ ਕਿ ਅਸੀਂ ਲਿਫਟ ਨੂੰ ਉੱਪਰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਥੱਲੇ ਹੀ ਥੱਲੇ ਡਿੱਗਦੀ ਜਾ ਰਹੀ ਸੀ। ਕੱਲ ਰਾਤ ਤੋਂ ਵਿਦਿਆਰਥੀਆਂ ਲਈ ਅਧਿਕਾਰਿਕ ਸਮਾਰੋਹ ਦੀ ਸ਼ੁਰੂਆਤ ਹੋਈ ਸੀ, ਜਿਸ ਦੌਰਾਨ 23,000 ਤੋਂ ਜ਼ਿਆਦਾ ਨੌਜਵਾਨ ਸਰਫਰਸ ਪੈਰਾਡਾਈਜ ਵਿਚ ਇਕੱਠੇ ਹੋਏ ਸਨ। ਇੱਥੇ ਪੁਲਸ ਨੇ 6 ਵਿਦਿਆਰਥੀਆਂ ਨੂੰ ਨਸ਼ੇ ਦੀ ਹਾਲਤ ਵਿਚ ਗ੍ਰਿਫਤਾਰ ਕੀਤਾ, ਜਦਕਿ ਬਾਕੀ ਵਿਦਿਆਰਥੀਆਂ ਨੂੰ ਚੰਗਾ ਵਿਹਾਰ ਕਰਨ ਦੀ ਅਪੀਲ ਕੀਤੀ ਹੈ।