'ਬੇਟਫੇਅਰ' ਦਾ ਦਾਅਵਾ, ਬੋਰਿਸ ਜਾਨਸਨ ਦੇ ਸਕਦੇ ਨੇ ਅਸਤੀਫ਼ਾ, ਭਾਰਤੀ ਮੂਲ ਦੇ ਰਿਸ਼ੀ ਸਿਰ ਸਜੇਗਾ PM ਦਾ ਤਾਜ

01/14/2022 11:10:35 AM

ਲੰਡਨ (ਭਾਸ਼ਾ) : ਬ੍ਰਿਟੇਨ ਦੀ ਇਕ ਮੁੱਖ ਸੱਟਾ ਕੰਪਨੀ ‘ਬੇਟਫੇਅਰ’ ਨੇ ਦਾਅਵਾ ਕੀਤਾ ਹੈ ਕਿ ਸੰਕਟ ਵਿਚ ਘਿਰੇ ਬੋਰਿਸ ਜਾਨਸਨ ਜਲਦ ਹੀ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ। ‘ਬੇਟਫੇਅਰ’ ਨੇ ਕਿਹਾ ਹੈ ਕਿ ਮਈ 2020 ਵਿਚ ਕੋਵਿਡ-19 ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟ੍ਰੀਟ ਵਿਚ ਹੋਈ ਡਰਿੰਕ ਪਾਰਟੀ ਨੂੰ ਲੈ ਕੇ ਹੋਏ ਖ਼ੁਲਾਸਿਆਂ ਦੇ ਮੱਦੇਨਜ਼ਰ 57 ਸਾਲਾ ਜਾਨਸਨ ’ਤੇ ਨਾ ਸਿਰਫ਼ ਵਿਰੋਧੀ ਪਾਰਟੀਆਂ ਸਗੋਂ ਉਨ੍ਹਾਂ ਦੀ ਖ਼ੁਦ ਦੀ ਪਾਰਟੀ ਵੱਲੋਂ ਵੀ ਅਸਤੀਫਾ ਦੇਣ ਦਾ ਦਬਾਅ ਵੱਧ ਰਿਹਾ ਹੈ।

ਇਹ ਵੀ ਪੜ੍ਹੋ: ਬੋਰਿਸ ਜਾਨਸਨ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਲਈ ਵਧਿਆ ਦਬਾਅ

‘ਬੇਟਫੇਅਰ’ ਦੇ ਸੈਮ ਰੌਸਬੌਟਮ ਨੇ ‘ਵੇਲਜ਼ ਆਨਲਾਈਨ’ ਨੂੰ ਦੱਸਿਆ ਕਿ ਜੇਕਰ ਜਾਨਸਨ ਪਿੱਛੇ ਹੱਟ ਜਾਂਦੇ ਹਨ ਤਾਂ ਪ੍ਰਧਾਨ ਮੰਤਰੀ ਅਹੁਦੇ ਲਈ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ। ਇਸ ਤੋਂ ਬਾਅਦ ਲਿਜ ਟਰੂਸ (ਵਿਦੇਸ਼ ਮੰਤਰੀ) ਅਤੇ ਫਿਰ ਮਾਈਕਲ ਗੋਵ (ਕੈਬਨਿਟ ਮੰਤਰੀ) ਦਾ ਸਥਾਨ ਆਉਂਦਾ ਹੈ। ਰੌਸਬੌਟਮ ਨੇ ਕਿਹਾ ਕਿ ਇਸ ਦੌੜ ਵਿਚ ਸਾਬਕਾ ਵਿਦੇਸ਼ ਮੰਤਰੀ ਜੇਰੇਮੀ ਹੰਟ, ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ, ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਕੈਬਨਿਟ ਮੰਤਰੀ ਓਲੀਵਰ ਡਾਊਡੇਨ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ 7 ਮਹੀਨਿਆਂ ਦੇ ਬੱਚੇ ਉੱਤੇ ਕੇਸ ਦਰਜ, SHO ਸਸਪੈਂਡ

ਜਾਨਸਨ ਦੇ ਪ੍ਰਧਾਨ ਨਿੱਜੀ ਸਕੱਤਰ ਮਾਰਟਿਨ ਰੇਨੋਲਡਜ਼ ਵੱਲੋਂ ਕਥਿਤ ਤੌਰ ’ਤੇ ਕਈ ਲੋਕਾਂ ਨੂੰ ਪਾਰਟੀ ਲਈ ਮੇਲ ਭੇਜੀ ਗਈ ਸੀ। ਹਾਲਾਂਕਿ ਉਸ ਸਮੇਂ ਦੇਸ਼ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਨਤਕ ਸਮਾਰੋਹ ਆਯੋਜਿਤ ਕਰਨ ’ਤੇ ਪਾਬੰਦੀ ਲੱਗੀ ਹੋਈ ਸੀ। ਜਾਨਸਨ ਨੇ ਕੱਲ ਇਸ ਮਾਮਲੇ ’ਤੇੇ ਅਫ਼ਸੋਸ ਜਤਾਉਂਦੇ ਹੋਏ ਪਹਿਲੀ ਵਾਰ ਮੰਨਿਆ ਕਿ ਉਹ ਦਾਵਤ ਵਿਚ ਸ਼ਾਮਲ ਹੋਏ ਸਨ। ਜਾਨਸਨ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਆਯੋਜਨ ਉਨ੍ਹਾਂ ਦੇ ਕੰਮਕਾਜ ਨਾਲ ਸਬੰਧਤ ਆਯੋਜਨਾਂ ਦੇ ਦਾਇਰੇ ਵਿਚ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ PM ਜਾਨਸਨ ’ਤੇ ਇਲਜ਼ਾਮ, ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ ’ਚ ਬੰਦ ਕਰ ਖ਼ੁਦ ਕਰ ਰਹੇ ਸਨ ਪਾਰਟੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry