ਚਾਈਨੀਜ਼ ਬਲਾਗਰ ਨੇ ਕੀਤੀ ਜ਼ਿੰਦਾ ਆਕਟੋਪਸ ਖਾਣ ਦੀ ਕੋਸ਼ਿਸ਼, ਹੋਇਆ ਬੁਰਾ ਹਾਲ

05/09/2019 10:19:11 PM

ਬੀਜਿੰਗ— ਕਈ ਦੇਸ਼ਾਂ 'ਚ 'ਸੀ ਫੂਡ' ਖਾਣ ਦਾ ਖਾਸਾ ਚਲਨ ਹੈ। ਇੰਨੀਂ ਦਿਨੀਂ ਇਕ ਚਾਈਨੀਜ਼ ਮਹਿਲਾ ਬਲਾਗਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਔਰਤ ਜ਼ਿੰਦਾ ਆਕਟੋਪਸ ਨੂੰ ਖਾਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਆਕਟੋਪਸ ਨੇ ਉਸ ਦਾ ਬੁਰਾ ਹਾਲ ਕਰ ਦਿੱਤਾ।

ਚਾਈਨੀਜ਼ ਬਲਾਗਰ ਲਾਈਵ ਸਟ੍ਰੀਮਿੰਗ ਕਰਕੇ ਆਪਣੇ ਫੈਨਸ ਨੂੰ ਦਿਖਾਉਣਾ ਚਾਹ ਰਹੀ ਸੀ ਕਿ ਉਹ ਜ਼ਿੰਦਾ ਆਕਟੋਪਸ ਨੂੰ ਖਾਣ ਜਾ ਰਹੀ ਹੈ। ਜਿਵੇਂ ਹੀ ਉਸ ਨੇ ਆਕਟੋਪਸ ਨੂੰ ਖਾਣ ਦੀ ਕੋਸ਼ਿਸ਼ ਕੀਤੀ ਪਰ ਆਕਟੋਪਸ ਨੇ ਆਪਣੇ ਪੈਰਾਂ ਨਾਲ ਔਰਤ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਨਾਲ ਲਪੇਟ ਲਿਆ। ਜਿਸ ਤੋਂ ਬਾਅਦ ਔਰਤ ਆਕਟੋਪਸ ਨੂੰ ਚਿਹਰੇ ਤੋਂ ਹਟਾਉਣ ਦੀ ਕਾਫੀ ਕੋਸ਼ਿਸ਼ ਕਰਦੀ ਦਿਖਾਈ ਦਿੱਤੀ। ਆਕਟੋਪਸ ਬੜੀ ਮੁਸ਼ਕਿਲ ਨਾਲ ਔਰਤ ਦੇ ਚਿਹਰੇ ਤੋਂ ਵੱਖ ਹੋਇਆ। ਇਸ ਦੌਰਾਨ ਔਰਤ ਦੇ ਚਿਹਰੇ ਤੋਂ ਖੂਨ ਨਿਕਲ ਆਇਆ।

ਸਭ ਤੋਂ ਪਹਿਲਾਂ ਇਹ ਵੀਡੀਓ ਚਾਈਨੀਜ਼ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਸ਼ੇਅਰ ਕੀਤਾ ਗਿਆ ਸੀ। ਦੇਖਦੇ ਹੀ ਦੇਖਦੇ ਯੂਟਿਊਬ ਸਣੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ। ਯੂਟਿਊਬ 'ਤੇ ਅਜੇ ਤੱਕ ਇਸ ਨੂੰ 26 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਕੁਝ ਯੂਜ਼ਰਸ ਇਸ ਨੂੰ ਲੈ ਕੇ ਚਾਈਨੀਜ਼ ਬਲਾਗਰ ਦੀ ਫਿਕਰ ਕਰ ਰਹੇ ਹਨ ਤਾਂ ਕੁਝ ਉਸ ਦੀ ਨਿੰਦਾ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜ਼ਿੰਦਾ ਆਕਟੋਪਸ ਖਾਣ ਦੇ ਕਈ ਵੀਡੀਓ ਸਾਹਮਣੇ ਆਏ ਹਨ। ਕਈ ਵਾਰ ਇਸ ਨੂੰ ਖਾਣ ਵਾਲੇ ਲੋਕਾਂ ਲਈ ਇਹ ਜਾਨਲੇਵਾ ਸਾਬਿਤ ਹੋਇਆ ਹੈ। ਅਸਲ 'ਚ ਆਕਟੋਪਸ ਆਪਣੇ ਪੈਰਾਂ ਨਾਲ ਖਾਣ ਵਾਲੀ ਨਲੀ ਨੂੰ ਚੋਕ ਕਰ ਸਕਦਾ ਹੈ, ਜਿਸ ਦੇ ਕਾਰਨ ਉਨ੍ਹਾਂ ਦੀ ਮੌਤ ਹੋਣਾ ਸੁਭਾਵਿਕ ਹੈ।

Baljit Singh

This news is Content Editor Baljit Singh