ਮੋਟਾਪੇ ਕਾਰਨ ਪੁਰਸ਼ਾਂ ਵਿਚ ਨਪੁੰਸਕਤਾ ਦਾ ਖਤਰਾ : ਰਿਪੋਰਟ

06/16/2019 4:17:14 PM

ਵਾਸ਼ਿੰਗਟਨ (ਏਜੰਸੀ)- ਜੇਕਰ ਤੁਸੀਂ ਮੋਟੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਤੁਹਾਡਾ ਭਾਰ ਤੁਹਾਡੀ ਉਚਾਈ ਦੇ ਮੁਤਾਬਕ ਨਹੀਂ ਹੈ ਤਾਂ ਤੁਹਾਨੂੰ ਤੁਰੰਤ ਹੀ ਉਸ ਬਾਰੇ ਸੋਚਣ ਦੀ ਲੋੜ ਹੈ। ਜੇਕਰ ਤੁਸੀਂ ਤੁਰੰਤ ਹੀ ਇਸ ਦਿਸ਼ਾ ਵਿਚ ਕੋਈ ਕਦਮ ਨਹੀਂ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਕ ਤਾਜ਼ਾ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਮੋਟੇ ਹੋ ਤਾਂ ਤੁਹਾਡੇ ਵਿਚ ਨਪੁੰਸਕਤਾ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ। ਇਕ ਤਾਜ਼ਾ ਖੋਜ ਵਿਚ ਪਾਇਆ ਗਿਆ ਹੈ ਕਿ ਪਿਛਲੀ ਇਕ ਸਦੀ ਵਿਚ ਪੁਰਸ਼ਾਂ ਵਿਚ ਨਪੁੰਸਕਤਾ ਤੇਜ਼ੀ ਨਾਲ ਵਧੀ ਹੈ। ਇਸ ਦੇ ਲਈ ਬਦਲਦੀ ਜੀਵਨਸ਼ੈਲੀ, ਖਾਨਪਾਨ ਅਤੇ ਬੇਨਿਯਮੀਆਂ ਅਤੇ ਸਰੀਰਕ ਗਤੀਵਿਧੀਆਂ ਵਿਚ ਕਮੀ ਵਰਗੇ ਕਾਰਨ ਜ਼ਿੰਮੇਵਾਰ ਪਾਏ ਗਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮ ਦੀ ਖਾਨਪਾਨ ਦੀ ਸ਼ੈਲੀ ਨੇ ਪੁਰਸ਼ਾਂ ਵਿਚ ਮੋਟਾਪਾ ਵਧਾਉਣ ਦਾ ਕੰਮ ਕੀਤਾ ਹੈ, ਜੋ ਨਪੁੰਸਕਤਾ ਦੇ ਖਤਰੇ ਨੂੰ ਹੋਰ ਵਧਾ ਦਿੰਦਾ ਹੈ।

ਵਿਗਿਆਨੀਆਂ ਨੇ ਦੱਸਿਆ ਕਿ ਇਸ ਪ੍ਰੇਸ਼ਾਨੀ ਤੋਂ ਬਚਣ ਲਈ ਪੁਰਸ਼ਾਂ ਨੂੰ ਸਰੀਰਕ ਤੌਰ 'ਤੇ ਜ਼ਿਆਦਾ ਤੋਂ ਜ਼ਿਆਦਾ ਸਰਗਰਮ ਰਹਿਣ ਅਤੇ ਖੇਡਾਂ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਖਾਨਪਾਨ ਵਿਚ ਫਲ ਅਤੇ ਸਬਜ਼ੀਆਂ ਦੀ ਮਾਤਰਾ ਵਧਾਉਣ ਅਤੇ ਸਾਬੁਤ ਅਨਾਜ ਦੇ ਸੇਵਨ ਨਾਲ ਵੀ ਫਾਇਦਾ ਹੁੰਦਾ ਹੈ। ਓਧਰ ਇਕ ਦੂਜੀ ਪਾਸੇ ਵਿਗਿਆਨੀਆਂ ਨੇ ਅਜਿਹਾ ਵਰਚੁਅਲ ਬਾਇਓਪਸੀ ਡਿਵਾਈਸ ਤਿਆਰ ਕੀਤੀ ਹੈ ਜੋ ਤੰਦਰੁਸਤ ਚਮੜੀ ਅਤੇ ਵੱਖ-ਵੱਖ ਬੀਮਾਰੀਆਂ ਨਾਲ ਪੀੜਤ ਚਮੜੀ ਦਰਮਿਆਨ ਫਰਕ ਕਰਨ ਵਿਚ ਸਮਰੱਥ ਹੈ। ਇਸ ਦੀ ਮਦਦ ਨਾਲ ਚੀਰਫਾੜ ਕੀਤੇ ਬਿਨਾਂ ਹੀ ਚਮੜੀ ਦੇ ਕੈਂਸਰ ਦੀ ਜਾਂਚ ਸੰਭਵ ਹੈ। ਬਿਨਾ ਕੱਟੇ ਹੀ ਜਾਂਚ ਕਰਨ ਲਈ ਇਸ ਡਿਵਾਈਸ ਵਿਚ ਵਿਗਿਆਨੀ ਧੁਨੀ ਤਰੰਗਾਂ ਅਤੇ ਨਿਅਰ-ਇਨਫ੍ਰਾਰੈਡ ਦੀ ਵਰਤੋਂ ਕਰਦੇ ਹਨ।

ਖੋਜਕਰਤਾ ਫ੍ਰੈਡਰਿਕ ਸਿਲਵਰ ਨੇ ਦੱਸਿਆ ਕਿ ਇਸ ਪ੍ਰਕਿਰਿਆ ਵਿਚ ਬਹੁਤ ਹੀ ਮੁਸ਼ਕਲ ਨਾਲ 15 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਹੀਂ ਹੁੰਦੀ। ਇਸ ਵਿਚ ਧੁਨੀ ਤਰੰਗਾਂ ਦੀ ਮਦਦ ਨਾਲ ਜ਼ਖਮ ਦਾ ਸਖਤੀ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿਉਂਕਿ ਕੈਂਸਰ ਕੋਸ਼ੀਕਾਵਾਂ ਆਮ ਕੋਸ਼ੀਕਾਵਾਂ ਦੇ ਮੁਕਾਬਲੇ ਜ਼ਿਆਦਾ ਸਖ਼ਤ ਹੁੰਦੀ ਹੈ। ਇਕ ਛੋਟਾ ਜਿਹਾ ਸਪੀਕਰ ਧੁਨੀ ਤਰੰਗਾਂ ਦੀ ਮਦਦ ਨਾਲ ਇਹ ਪਤਾ ਲਗਾਉਣ ਵਿਚ ਸਮਰੱਥ ਹੈ ਕਿ ਗੰਢ ਕੈਂਸਰ ਦੀ ਹੈ ਜਾਂ ਨਹੀਂ। ਇਸ ਨਾਲ ਕੈਂਸਰ ਦਾ ਪਤਾ ਲਗਾਉਣ ਵਿਚ ਆਸਾਨੀ ਹੋਵੇਗੀ ਅਤੇ ਮਰੀਜ਼ ਨੂੰ ਛੇਤੀ ਆਰਾਮ ਮਿਲ ਸਕੇਗਾ। ਇਸ ਬੀਮਾਰੀ ਬਾਰੇ ਵੀ ਪਤਾ ਚੱਲ ਜਾਵੇਗਾ।

Sunny Mehra

This news is Content Editor Sunny Mehra