ਨਿਊਜ਼ੀਲੈਂਡ ਕਤਲਕਾਂਡ ਦੀ ਵੀਡੀਓ ਸ਼ੇਅਰ ਕਰਨ ''ਤੇ ਇਕ ਹੋਰ ਵਿਅਕਤੀ ਦੋਸ਼ੀ ਕਰਾਰ

03/20/2019 7:24:22 PM

ਕ੍ਰਾਈਸਟਚਰਚ— ਕ੍ਰਾਈਸਟਚਰਚ ਦੀ ਮਸਜਿਦਾਂ 'ਤੇ ਅੱਤਵਾਦੀ ਹਮਲੇ ਦਾ ਖੌਫਨਾਕ ਲਾਈਵਸਟ੍ਰੀਮ ਵੀਡੀਓ ਸਾਂਝੀ ਕਰਨ 'ਤੇ 44 ਸਾਲ ਦੇ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਨਮਾਜ਼ੀਆਂ ਦੇ ਕਤਲਕਾਂਡ ਤੋਂ ਚਾਰ ਦਿਨ ਬਾਅਦ ਨਿਊਜ਼ੀਲੈਂਡ ਪੁਲਸ ਨੇ ਮੰਗਲਵਾਰ ਨੂੰ ਫਿਲਿਪ ਆਰਪਸ ਨੂੰ ਗ੍ਰਿਫਤਾਰ ਕਰ ਲਿਆ। 

ਆਰਪਸ ਨੂੰ ਫਿਲਮਸ ਐਕਟ ਦੇ ਤਹਿਤ ਇਤਰਾਜ਼ਯੋਗ ਸਮੱਗਰੀ ਸ਼ੇਅਰ ਕਰਨ ਦੇ 2 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਹੈ। ਉਸ ਨੇ ਕ੍ਰਾਈਸਟਚਰਚ ਜ਼ਿਲਾ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਕ ਨਾਬਾਲਗ ਨੂੰ ਇਸੇ ਦੋਸ਼ 'ਚ ਇਸ ਹਫਤੇ ਦੀ ਸ਼ੁਰੂਆਤ 'ਚ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਇਸ ਲਾਈਵ ਸਟ੍ਰੀਮਿੰਗ ਵੀਡੀਓ ਦੀ ਸ਼ੂਟਿੰਗ ਕਥਿਤ ਹੱਤਿਆਰੇ ਬ੍ਰੇਂਟਨ ਟੇਰੇਂਟ ਨੇ ਕੀਤੀ ਸੀ। ਉਹ ਅਲ-ਨੂਰ ਤੇ ਲਿਨਵੁੱਡ ਮਸਜਿਦਾਂ 'ਚ 50 ਲੋਕਾਂ ਦੀ ਹੱਤਿਆ ਕਰਨ ਤੇ ਕਈ ਹੋਰਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਦਾ ਦੋਸ਼ੀ ਹੈ।