ਨਿਊਜ਼ੀਲੈਂਡ ਦੇ ਏਅਰਪੋਰਟ ''ਤੇ ਹੁਣ ''ਖਾਣਯੋਗ'' ਕੱਪਾਂ ਵਿਚ ਮਿਲੇਗੀ ਕੌਫੀ

12/05/2019 4:20:25 PM

ਵੈਲਿੰਗਟਨ- ਏਅਰ ਨਿਊਜ਼ੀਲੈਂਡ ਨੇ ਹਰ ਸਾਲ ਫਲੈਗ ਕੈਰੀਅਰ ਵਲੋਂ ਵਰਤੇ ਜਾਂਦੇ ਅੱਠ ਮਿਲੀਅਨ ਡਿਸਪੋਸੇਬਲ ਕੱਪਾਂ ਨਾਲ ਪੈਦਾ ਹੋਏ ਕੂੜੇਦਾਨ ਨੂੰ ਖਤਮ ਕਰਨ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਹੈ। ਇਸ ਦੌਰਾਨ ਏਅਰਲੀਨ ਵਲੋਂ ਵਨੀਲਾ-ਸੁਆਦ ਵਾਲੇ ਖਾਣ ਵਾਲੇ ਕੱਪਾਂ ਵਿਚ ਕੌਫੀ ਪਰੋਸਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਏਅਰਲਾਈਨਜ਼ ਦੇ ਗ੍ਰਾਹਕ ਤਜ਼ਰਬੇ ਦੀ ਮੁਖੀ ਕੇਟੀ ਹੋਲਮੇਟੀਅਰ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਇਕ ਵੀਡੀਓ ਵਿਚ ਕਿਹਾ ਕਿ ਇਹ ਨਾ ਸਿਰਫ ਕੌਫੀ ਨੂੰ ਗਰਮ ਰੱਖੇਗਾ ਬਲਕਿ ਕੌਫੀ ਖਤਮ ਹੋਣ ਤੋਂ ਬਾਅਦ ਇਸ ਨੂੰ ਖਾਦਾ ਵੀ ਜਾ ਸਕਦਾ ਹੈ। ਹੋਲਮੇਟੀਅਰ ਨੇ ਉਮੀਦ ਜਤਾਈ ਕਿ ਇਹ ਪਹਿਲ ਯਾਤਰੀਆਂ ਤੇ ਨਿਊਜ਼ੀਲੈਂਡ ਵਾਲਿਆਂ ਨੂੰ ਹਰ ਚੀਜ਼ ਕੂੜੇਦਾਨ ਵਿਚ ਸੁੱਟਣ ਤੋਂ ਪਹਿਲਾਂ ਵਿਚਾਰ ਕਰਨ 'ਤੇ ਮਜਬੂਰ ਕਰੇਗੀ। ਏਅਰਲਾਈਨ, ਜੋ ਪਹਿਲਾਂ ਹੀ ਬਾਇਓਡੀਗਰੇਡੇਬਲ ਕੰਟੇਨਰਾਂ ਵਿਚ ਕਾਫੀ ਸਰਵ ਕਰਦੀ ਹੈ, ਨੇ ਇਹਨਾਂ ਖਾਣਯੋਗ ਕੱਪਾਂ ਨੂੰ ਬਣਾਉਣ ਲਈ ਘਰੇਲੂ ਕੰਪਨੀ ਟਵਾਇਸ ਨਾਲ ਸਾਂਝੇਦਾਰੀ ਕੀਤੀ ਹੈ।

ਕੈਰਿਅਰ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਅਸੀਂ ਹਮੇਸ਼ਾਂ ਬੋਰਡ 'ਤੇ ਰਹਿੰਦ-ਖੂੰਹਦ ਨੂੰ ਘੱਟ ਕਰਨ ਦੇ ਤਰੀਕਿਆਂ ਦੀ ਭਾਲ ਕਰਦੇ ਰਹਿੰਦੇ ਹਾਂ, ਇਸ ਲਈ ਅਸੀਂ ਟਵਾਈਸ ਤੋਂ ਇਕ ਖਾਣ ਵਾਲੇ ਬਿਸਕੁਟੀ ਕੌਫੀ ਕੱਪ ਦਾ ਟ੍ਰਾਇਲ ਕਰ ਰਹੇ ਹਾਂ। ਇਸ ਕੱਪ ਨੂੰ ਕੌਫੀ ਖਤਮ ਕਰਨ ਤੋਂ ਬਾਅਦ ਖਾਦਾ ਜਾ ਸਕਦਾ ਹੈ। ਏਅਰਲਾਈਨ ਅਗਲੇ ਸਾਲ ਇਸੇ ਕਿਸਮ ਦੀ ਹੋਰ ਖਾਣਯੋਗ ਕਟਲਰੀ ਵਿਕਸਤ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।

Baljit Singh

This news is Content Editor Baljit Singh