ਟਰੰਪ ਦੀ ਕੰਪਨੀ ’ਚ ਸ਼ਾਮਲ ਹੋਣ ਲਈ ਕਾਂਗਰਸ ਤੋਂ ਅਸਤੀਫਾ ਦੇਣਗੇ ਰਿਪਬਲੀਕਨ ਸੰਸਦ ਮੈਂਬਰ ਨੂਨਸ

12/08/2021 3:19:00 AM

ਵਾਸ਼ਿੰਗਟਨ - ਕੈਲੀਫੋਰਨੀਆ ਤੋਂ ਰਿਪਬਲੀਕਨ ਪ੍ਰਤੀਨਿਧੀ ਡੇਵਿਨ ਨੂਨਸ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਮੀਡੀਆ ਕੰਪਨੀ ਵਿਚ ਸ਼ਾਮਲ ਹੋਣ ਲਈ ਅਹੁਦਾ ਛੱਡਣਗੇ। ਨੁਨਸ ਨੂੰ ਕਾਂਗਰਸ ਵਿਚ ਟਰੰਪ ਦੇ ਸਭ ਤੋਂ ਕੱਟੜ ਸਮਰਥਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ ਵਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨੂਨਸ ਜਨਵਰੀ 2022 ਦੀ ਸ਼ੁਰੂਆਤ ਵਿਚ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਅਹੁਦਾ ਸੰਭਾਲਣਗੇ। ਕੰਪਨੀ ਟਵਿੱਟਰ ਸਮੇਤ ਆਪਣੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ - ਰੱਸੀ ’ਚ ਫਸੀ ਦੁਰਲੱਭ ਨਸਲ ਦੀ ਵ੍ਹੇਲ ਨੇ ਦਿੱਤਾ ਬੱਚੇ ਨੂੰ ਜਨਮ

ਧਿਆਨ ਯੋਗ ਹੈ ਕਿ ਟਵਿਟਰ ਨੇ ਜਨਵਰੀ ਵਿਚ ਅਮਰੀਕੀ ਸੰਸਦ ਭਵਨ ਵਿਚ ਹਿੰਸਕ ਭੀੜ ਦੇ ਹਮਲੇ ਦੀ ਘਟਨਾ ਤੋਂ ਬਾਅਦ ਟਰੰਪ ਦਾ ਖਾਤਾ ਬੰਦ ਕਰ ਦਿੱਤਾ ਸੀ। ਜੂਨ ਵਿਚ ਫੇਸਬੁੱਕ ਨੇ ਟਰੰਪ ਦੇ ਖਾਤੇ ਨੂੰ ਦੋ ਸਾਲਾਂ ਲਈ ਸਸਪੈਂਡ ਕਰ ਦਿੱਤਾ ਸੀ। ਟਰੰਪ ਨੇ ਇਕ ਬਿਆਨ ਵਿਚ ਕਿਹਾ ਕਿ ਡੇਵਿਨ ਸਮਝਦਾ ਹੈ ਕਿ ਸਾਨੂੰ ਉਦਾਰ ਮੀਡੀਆ ਅਤੇ ਵੱਡੀਆਂ ਟੈਕਨਾਲੋਜੀ ਕੰਪਨੀਆਂ ਨੂੰ ਉਨ੍ਹਾਂ ਆਜ਼ਾਦੀਆਂ ਨੂੰ ਬਰਬਾਦ ਕਰਨ ਤੋਂ ਰੋਕਣਾ ਚਾਹੀਦਾ ਹੈ ਜੋ ਅਮਰੀਕਾ ਨੂੰ ਮਹਾਨ ਬਣਾਉਂਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati