ਪਾਕਿ ''ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 4 ਲੱਖ ਦੇ ਪਾਰ

12/01/2020 10:15:01 PM

ਇਸਲਾਮਾਬਾਦ-ਪਾਕਿਸਤਾਨ 'ਚ ਕੋਵਿਡ-19 ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਮੰਗਲਵਾਰ ਨੂੰ ਚਾਰ ਲੱਖ ਦੇ ਪਾਰ ਪਹੁੰਚ ਗਈ। ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਜ਼ੋਰ ਫੜ ਲਿਆ ਹੈ ਅਤੇ ਮਹਾਮਾਰੀ ਦੇ ਪ੍ਰਤੀ ਲੋਕਾਂ ਦੀ ਉਦਾਸੀਨਤਾ ਕਾਰਣ ਅਧਿਕਾਰੀਆਂ ਨੂੰ ਇਸ ਨਾਲ ਨਜਿੱਠਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ 67 ਹੋਰ ਲੋਕਾਂ ਦੀ ਮੌਤ ਹੋਣ ਕਾਰਣ ਦੇਸ਼ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 8,091 ਹੋ ਗਈ ਹੈ।

ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ

ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 2,458 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ 'ਚ ਇਨਫੈਕਟਿਡ ਦੀ ਗਿਣਤੀ ਵਧ ਕੇ 400,482 ਹੋ ਗਈ ਹੈ। ਸਿੰਧ 'ਚ ਸਭ ਤੋਂ ਜ਼ਿਆਦਾ 174,350 ਮਾਮਲੇ, ਪੰਜਾਬ 'ਚ 119,579, ਖੈਬਰ-ਪਖਤੂਨਖਵਾ 'ਚ 47,370, ਇਸਲਾਮਾਬਾਦ 'ਚ 30,406 ਮਾਮਲੇ, ਬਲੂਚਿਸਤਨ 'ਚ 17,187, ਮਕਬੂਜ਼ਾ ਕਸ਼ਮੀਰ 'ਚ 6,933 ਅਤੇ ਗਿਲਗਿਤ-ਬਾਲਟਿਸਤਾਨ 'ਚ 4,637 ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਦੱਸਿਆ ਕਿ ਹੁਣ ਤੱਕ 343,286 ਲੋਕ ਸਿਹਤਮੰਦ ਹੋ ਚੁੱਕੇ ਹਨ ਅਤੇ 2,165 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ। ਦੇਸ਼ 'ਚ ਇਸ ਸਮੇਂ 49,105 ਮਰੀਜ਼ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO

Karan Kumar

This news is Content Editor Karan Kumar