ਯੂਕ੍ਰੇਨ ਤੋਂ ਬੇਘਰ ਹੋਏ ਲੋਕਾਂ ਦੀ ਗਿਣਤੀ 45 ਲੱਖ ਪਹੁੰਚੀ : ਸੰਯੁਕਤ ਰਾਸ਼ਟਰ

04/10/2022 7:46:07 PM

ਜੇਨੇਵਾ-ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸੀ ਹਮਲੇ ਤੋਂ ਬਾਅਦ ਤੋਂ ਯੂਕ੍ਰੇਨ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ 45 ਲੱਖ ਹੋ ਗਈ ਹੈ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਵੱਲੋਂ ਐਤਵਾਰ ਨੂੰ ਆਪਣੇ ਪੋਰਟਲ 'ਤੇ ਅਪਡੇਟ ਕੀਤੀ ਗਈ ਜਾਣਕਾਰੀ ਮੁਤਾਬਕ 24 ਫਰਵਰੀ ਤੋਂ ਹੁਣ ਤੱਕ 45.04 ਲੱਖ ਲੋਕ ਯੂਕ੍ਰੇਨ ਛੱਡ ਚੁੱਕੇ ਹਨ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਪਾਰਟੀ ਦੀ ਕੋਰ ਕਮੇਟੀ ਦੀ ਬੁਲਾਈ ਬੈਠਕ

ਜਾਣਕਾਰੀ ਮੁਤਾਬਕ ਕਰੀਬ 26 ਲੱਖ ਲੋਕ ਪੋਲੈਂਡ ਗਏ ਅਤੇ 6,86,000 ਤੋਂ ਜ਼ਿਆਦਾ ਰੋਮਾਨੀਆ ਗਏ ਹਨ। ਹਾਲਾਂਕਿ, ਯੂ.ਐੱਨ.ਐੱਚ.ਸੀ.ਆਰ. ਨੇ ਰੇਖਾਂਕਿਤ ਕੀਤਾ ਕਿ ਯੂਰਪੀਅਨ ਯੂਨੀਅਨ ਦੇ ਅਜਿਹੇ ਬਹੁਤ ਘੱਟ ਦੇਸ਼ ਹਨ ਜੋ ਸਰਹੱਦ ਨੂੰ ਕੰਟਰੋਲ ਕਰਦੇ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਵੱਡੀ ਗਿਣਤੀ 'ਚ ਲੋਕ ਰਸਤੇ 'ਚ ਸਭ ਤੋਂ ਪਹਿਲਾਂ ਪੈਣ ਵਾਲੇ ਦੇਸ਼ਾਂ 'ਚ ਗਏ।

ਇਹ ਵੀ ਪੜ੍ਹੋ : ਪਾਕਿ : ਬੇਭਰੋਸਗੀ ਪ੍ਰਸਤਾਵ 'ਚ ਡਿੱਗੀ ਇਮਰਾਨ ਦੀ ਸਰਕਾਰ, ਸ਼ਾਹਬਾਜ਼ ਬਣ ਸਕਦੇ ਹਨ ਨਵੇਂ ਪ੍ਰਧਾਨ ਮੰਤਰੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar