ਫਿਲਪੀਨ ''ਚ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 68

12/31/2018 2:25:47 PM

ਮਨੀਲਾ— ਫਿਲਪੀਨ 'ਚ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 68 ਹੋ ਗਈ ਹੈ। ਨਾਗਰਿਕ ਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਅਜੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਮਨੀਲਾ ਦੇ ਦੱਖਣ-ਪੂਰਬ ਦੇ ਪਹਾੜੀ ਬਿਕੋਲ ਖੇਤਰ 'ਚ 57 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਮੱਧ ਟਾਪੂ ਸਮਰ 'ਚ 11 ਲੋਕ ਮਾਰੇ ਗਏ ਹਨ। ਜ਼ਿਆਦਾਤਰ ਲੋਕਾਂ ਦੀ ਮੌਤ ਲੈਂਡਸਲਾਈਡ ਤੇ ਵਹਿ ਜਾਣ ਕਾਰਨ ਹੋਈ ਹੈ।

ਬਿਕੋਲ ਦੇ ਨਾਗਰਿਕ ਰੱਖਿਆ ਵਿਭਾਗ ਦੇ ਨਿਰਦੇਸ਼ਕ ਕਲਾਓਡਿਯੋ ਯੂਕੋਟ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਵਧ ਸਕਦੀ ਹੈ ਕਿਉਂਕਿ ਅਜੇ ਕਈ ਇਲਾਕਿਆਂ 'ਚੋਂ ਮਲਬਾ ਹਟਾਉਣਾ ਬਾਕੀ ਹੈ। ਦੇਸ਼ ਦੇ ਪੂਰਬੀ ਖੇਤਰ 'ਚ ਸ਼ਨੀਵਾਰ ਨੂੰ ਤੂਫਾਨ 'ਉਸਮਾਨ' ਨੇ ਦਸਤਕ ਦਿੱਤੀ ਸੀ। ਹਾਲਾਂਕਿ ਉਸ ਨਾਲ ਹਵਾਵਾਂ ਤੇਜ਼ ਨਹੀਂ ਚੱਲੀਆਂ ਪਰ ਭਾਰੀ ਵਰਖਾ ਕਾਰਨ ਕਈ ਇਲਾਕਿਆਂ 'ਚ ਜ਼ਮੀਨ ਖਿਸਕਣ ਦੀ ਸਥਿਤੀ ਪੈਦਾ ਹੋ ਗਈ। ਤੂਫਾਨ ਦੇ ਕਾਰਨ 17 ਲੋਕ ਲਾਪਤਾ ਦੱਸੇ ਜਾ ਰਹੇ ਹਨ ਤੇ 40,000 ਤੋਂ ਜ਼ਿਆਦਾ ਲੋਕ ਘਰੋਂ ਬੇਘਰ ਹੋਏ ਹਨ।

Baljit Singh

This news is Content Editor Baljit Singh