40 ਸਾਲ ਬਾਅਦ ਸ਼੍ਰੀਲੰਕਾ ਨੇ ਨਿਯੁਕਤ ਕੀਤਾ ਪਹਿਲਾ ਤਾਮਿਲ ਜਲ ਸੈਨਾ ਮੁੱਖੀ

08/19/2017 12:42:31 PM

ਕੋਲੰਬੋ— ਸ਼੍ਰੀਲੰਕਾ ਨੇ 45 ਸਾਲ ਪਹਿਲਾਂ ਸ਼ੁਰੂ ਹੋਏ ਗ੍ਰਹਿਯੁੱਧ ਮਗਰੋਂ ਪਹਿਲੀ ਵਾਰੀ ਘੱਟ ਗਿਣਤੀ ਦੇ ਤਾਮਿਲ ਭਾਈਚਾਰੇ ਦੇ ਰਿਅਰ ਐਡਮਿਰਲ ਟ੍ਰੇਵਿਸ ਸਿਨਿਆ ਨੂੰ ਆਪਣੀ ਜਲ ਸੈਨਾ ਦਾ ਮੁੱਖੀ ਨਿਯੁਕਤ ਕੀਤਾ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰਾਪਾਲਾ ਸਿਰਿਸੇਨਾ ਨੇ ਸਾਲ 1982 ਵਿਚ ਸੇਵਾ ਵਿਚ ਸ਼ਾਮਲ ਹੋਏ ਟ੍ਰੇਵਿਸ ਨੂੰ ਜਲ ਸੈਨਾ ਮੁੱਖੀ ਦੇ ਰੂਪ ਵਿਚ ਨਿਯੁਕਤੀ ਦਿੱਤੀ।
ਸ਼੍ਰੀਲੰਕਾ ਵਿਚ ਗ੍ਰਹਿਯੁੱਧ ਜਦੋਂ ਸ਼ਿਖਰ 'ਤੇ ਸੀ ਉਦੋਂ ਟ੍ਰੇਵਿਸ ਨੇ ਡੂੰਘੇ ਸਮੁੰਦਰ ਵਿਚ ਐੱਲ. ਟੀ. ਟੀ. ਈ. ਦੇ ਜੰਗੀ ਜਹਾਜ਼ ਨੂੰ ਨਸ਼ਟ ਕਰਨ ਵਿਚ ਖਾਸ ਭੂਮਿਕਾ ਨਿਭਾਈ ਸੀ। ਰਾਸ਼ਟਰਪਤੀ ਨੇ ਟਵੀਟ ਕਰ ਦੱਸਿਆ ਕਿ ਜਲ ਸੈਨਾ ਮੁੱਖੀ ਦੇ ਰੂਪ ਵਿਚ ਟ੍ਰੇਵਿਸ ਦੀ ਨਿਯੁਕਤੀ 22 ਅਗਸਤ ਤੋਂ ਲਾਗੂ ਹੋਵੇਗੀ।
ਟ੍ਰੇਵਿਸ ਰਿਟਾਇਰ ਹੋ ਰਹੇ ਵਾਈਸ ਐਡਮਿਰਲ ਰਵੀ ਵੀਜੇਗੁਨਾਰਤਨੇ ਦਾ ਸਥਾਨ ਲੈਣਗੇ। ਸਾਲ 1960 ਦੇ ਦਹਾਕੇ ਵਿਚ ਰਾਜਨ ਕਦਿਰਗਾਮਰ ਦੇ ਬਾਅਦ ਸ਼੍ਰੀਲੰਕਾ ਜਲ ਸੈਨਾ ਮੁੱਖੀ ਦੀ ਕਮਾਂਡ ਸੰਭਾਲਣ ਵਾਲੇ ਟ੍ਰੇਵਿਸ ਦੂਜੇ ਤਾਮਿਲ ਹਨ।