ਨਿਊ ਸਾਊਥ ਵੇਲਜ਼ ''ਚ ਧੀ ਸਮੇਤ ਲਾਪਤਾ ਹੋਈ ਮਾਂ, ਪੁਲਸ ਕਰ ਰਹੀ ਹੈ ਭਾਲ

02/25/2017 1:33:13 PM

ਨਿਊ ਸਾਊਥ ਵੇਲਜ਼—  ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ''ਚ ਇਕ 6 ਸਾਲਾ ਬੱਚੀ ਅਤੇ ਉਸ ਦੀ ਮਾਂ ਲਾਪਤਾ ਹੋ ਗਈਆਂ ਹਨ। ਬੱਚੀ ਅਤੇ ਮਾਂ ਸਿਡਨੀ ਦੀਆਂ ਰਹਿਣ ਵਾਲੀਆਂ ਹਨ, ਜਿਨ੍ਹਾਂ ਨੂੰ ਪਿਛਲੇ 24 ਘੰਟਿਆਂ ਤੋਂ ਨਹੀਂ ਦੇਖਿਆ ਗਿਆ। ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। 
ਮਿਲੀ ਜਾਣਕਾਰੀ ਮੁਤਾਬਕ ਬੱਚੀ ਨੂੰ ਉਸ ਦੀ ਮਾਂ ਨਾਲ ਆਖਰੀ ਵਾਰ ਪੱਛਮੀ ਸਿਡਨੀ ਦੇ ਇਕ ਸ਼ਾਪਿੰਗ ਕੰਪਲੈਕਸ ''ਚ ਸ਼ੁੱਕਰਵਾਰ ਦੀ ਦੁਪਹਿਰ ਨੂੰ ਕਰੀਬ 3.30 ਵਜੇ ਦੇਖਿਆ ਗਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨਿਊ ਸਾਊਥ ਵੇਲਜ਼ ''ਚ ਬੱਚੀ ਅਤੇ ਮਾਂ ਦੋਵੇਂ ਇਕ ਸਫੇਦ ਰੰਗ ਦੀ ਗੱਡੀ ''ਚ ਸਵਾਰ ਹੋ ਕੇ ਕਿਤੇ ਗਈਆਂ ਹਨ। 
ਪੁਲਸ ਨੇ ਦੋਹਾਂ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਮਾਂ ਕਰੀਨਾ ਗੇਗੇ ਦਾ ਰੰਗ ਗੋਰਾ ਅਤੇ ਉਸ ਦਾ ਭਾਰ 50 ਕਿਲੋ ਹੈ। ਸੁਨਹਿਰੀ ਵਾਲ ਅਤੇ ਅੱਖਾਂ ਦਾ ਰੰਗ ਭੂਰਾ ਹੈ। ਉਸ ਦੀ ਧੀ ਬਾਰੇ ਪੁਲਸ ਨੇ ਦੱਸਿਆ ਕਿ ਉਹ 125 ਸੈਂਟੀਮੀਟਰ ਲੰਬੀ ਹੈ ਅਤੇ ਉਸ ਦੇ ਵਾਲਾ ਅਤੇ ਅੱਖਾਂ ਦਾ ਰੰਗ ਭੂਰਾ ਹੈ।

Tanu

This news is News Editor Tanu