ਆਸਟ੍ਰੇਲੀਆ : ਫਾਇਰ ਫਾਈਟਰਜ਼ ਨੂੰ ਨਾਸ਼ਤਾ ਖੁਆਉਣ ਪੁੱਜੀ NSW ਦੀ ਮੁੱਖ ਮੰਤਰੀ

12/25/2019 3:39:05 PM

ਸਿਡਨੀ— ਆਸਟ੍ਰੇਲੀਆ ਦਾ ਸੂਬਾ ਨਿਊ ਸਾਊਥ ਵੇਲਜ਼ ਜੰਗਲੀ ਅੱਗ ਨਾਲ ਜੂਝ ਰਿਹਾ ਹੈ ਤੇ ਕ੍ਰਿਸਮਿਸ ਦੀ ਸਵੇਰ ਸਥਾਨਕ ਫਾਇਰ ਫਾਈਟਰਜ਼ ਨੂੰ ਖਾਸ ਨਾਸ਼ਤੇ ਦਾ ਤੋਹਫਾ ਮਿਲਿਆ। ਸੂਬੇ ਦੀ ਪ੍ਰੀਮੀਅਰ ਭਾਵ ਮੁੱਖ ਮੰਤਰੀ ਗਲੈਡੀਜ਼ ਬੇਰੇਜੇਕਲੀਅਨ ਨੇ ਆਪਣੇ ਹੱਥੀਂ ਫਾਇਰ ਫਾਈਟਰਜ਼ ਨੂੰ ਨਾਸ਼ਤਾ ਸਰਵ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਫਾਇਰ ਫਾਈਟਰਜ਼ ਨੂੰ ਇਕ ਹੋਰ ਥਾਂ 'ਤੇ ਅੱਗ ਬੁਝਾਉਣ ਲਈ ਭੇਜਣ ਤੋਂ ਪਹਿਲਾਂ ਖਾਸ ਨਾਸ਼ਤਾ ਖੁਆਉਣਾ ਚਾਹੁੰਦੇ ਹਾਂ। ਇਸ ਦੌਰਾਨ ਫਾਇਰ ਫਾਈਟਰਜ਼ ਕਾਫੀ ਖੁਸ਼ ਦਿਖਾਈ ਦਿੱਤੇ।

ਬੱਚੇ ਵਲੋਂ ਲਿਖਿਆ ਪੱਤਰ ਵਾਇਰਲ—
ਸੋਸ਼ਲ ਮੀਡੀਆ 'ਤੇ ਇਕ ਬੱਚੇ ਦਾ ਪੱਤਰ ਵੀ ਵਾਇਰਲ ਹੋ ਰਿਹਾ ਹੈ। ਬੱਚੇ ਨੇ ਫਾਇਰ ਫਾਈਟਰਜ਼ ਦਾ ਧੰਨਵਾਦ ਕੀਤਾ ਹੈ ਕਿ ਉਹ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਬੱਚੇ ਨੇ ਦੱਸਿਆ ਕਿ ਭਾਵੇਂ ਉਹ ਖਤਰੇ ਵਾਲੇ ਖੇਤਰ 'ਚ ਨਹੀਂ ਹੈ।

ਜ਼ਿਕਰਯੋਗ ਹੈ ਕਿ ਜੰਗਲੀ ਅੱਗ ਕਾਰਨ ਬਹੁਤ ਸਾਰੇ ਲੋਕ ਘਰੋਂ-ਬੇਘਰ ਹੋ ਗਏ ਹਨ। ਕਈ ਲੋਕਾਂ 'ਤੇ ਅਜੇ ਵੀ ਖਤਰਾ ਮੰਡਰਾਅ ਰਿਹਾ ਹੈ ਪਰ ਫਿਰ ਵੀ ਦੇਸ਼ ਕ੍ਰਿਸਮਿਸ ਮਨਾ ਰਿਹਾ ਹੈ। ਇਕ ਹੋਰ ਪਰਿਵਾਰ ਨੇ ਘਰ ਦੀ ਛੱਤ 'ਤੇ ਫਾਇਰ ਫਾਈਟਰਜ਼ ਲਈ ਧੰਨਵਾਦ ਲਿਖਿਆ ਹੈ।

ਬਹੁਤ ਸਾਰੇ ਲੋਕਾਂ ਵਲੋਂ ਵੱਖ-ਵੱਖ ਤਰੀਕਿਆਂ ਨਾਲ ਫਾਇਰ ਫਾਈਟਰਜ਼ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਟਵਿੱਟਰ 'ਤੇ ਦੇਸ਼ ਨੂੰ 'ਮੈਰੀ ਕ੍ਰਿਸਮਿਸ' ਆਖਿਆ ਤੇ ਸੂਬੇ ਦੀ ਸਮੱਸਿਆ ਨਾਲ ਸਭ ਨੂੰ ਜਾਣੂ ਕਰਵਾਇਆ।