ਹੁਣ ਸੈਲਾਨੀਆਂ ਨੂੰ ਜਲਦੀ ਹੀ ਪੁਲਾੜ ਦੀ ਸੈਰ ਕਰਾਏਗਾ ਰੂਸ, ਪਹਿਲੇ ਯਾਤਰੀ ਨੂੰ ਭਾਰੀ ਛੋਟ

02/02/2018 5:02:38 PM

ਮਾਸਕੋ(ਬਿਊਰੋ)— ਰੂਸ ਹੁਣ ਸੈਲਾਨੀਆਂ ਨੂੰ ਪੁਲਾੜ ਦੀ ਸੈਰ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ। ਕੌਮਾਂਤਰੀ ਪੁਲਾੜ ਸਟੇਸ਼ਨ ਦੀ ਪੈਸੇ ਦੇ ਕੇ ਸੈਰ ਕਰਨ ਦੀ ਇੱਛਾ ਰਖਣ ਵਾਲੇ ਯਾਤਰੀਆਂ ਲਈ ਆਫਰ ਸ਼ੁਰੂ ਕੀਤੇ ਜਾਣਗੇ। ਇਥੋਂ ਤੱਕ ਕਿ ਪੁਲਾੜ ਦੀ ਸੈਰ ਲਈ ਆਪਣਾ ਨਾਂ ਪਹਿਲਾਂ ਦੇਣ ਵਾਲੇ ਸ਼ਖਸ ਨੂੰ ਭਾਰੀ ਛੋਟ ਦਿੱਤੀ ਜਾਵੇਗੀ। ਰੂਸ ਦੀ ਪੁਲਾੜ ਕੰਪਨੀ ਏਨਰਜੀਆ ਦੇ ਮੁਖੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਯੋਜਨਾ ਦੀ ਸੰਭਾਵਨਾਵਾਂ ਦੇ ਬਾਰੇ ਵਿਚ ਗੱਲਬਾਤ ਕਰ ਰਹੇ ਹਨ। ਮਾਰਕਿਟ ਵਿਸ਼ਲੇਸ਼ਨ ਤੋਂ ਪਤਾ ਲੱਗਦਾ ਹੈ ਕਿ ਜੋ ਲੋਕ ਜ਼ਿਆਦਾ ਪੈਸੇ ਵਾਲੇ ਹਨ ਉਹ ਪੁਲਾੜ ਦੀ ਸੈਰ ਲਈ ਪੈਸੇ ਖਰਚ ਕਰਨ ਨੂੰ ਤਿਆਰ ਹਨ। ਇਕ ਯਾਤਰੀ ਦੇ ਪੁਲਾੜ ਟਰਿੱਪ ਵਿਚ ਕਰੀਬ 100 ਮਿਲੀਅਨ ਡਾਲਰ ਤੋਂ ਘੱਟ ਦਾ ਖਰਚ ਆਏਗਾ।
ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਇਕ ਅਜਿਹੀ ਪੁਲਾੜ ਗੱਡੀ ਰਾਹੀਂ ਭੇਜਣ ਦੀ ਯੋਜਨਾ ਹੈ, ਜਿਸ ਵਿਚ ਉਹ ਪੁਲੜ 'ਤੇ ਹੀ ਬਾਹਰ ਨਿਕਲ ਸਕਣਗੇ ਅਤੇ ਉਥੇ ਘੁੰਮ-ਫਿਰ ਕੇ ਵੀਡੀਓ ਅਤੇ ਫੋਟੋਗ੍ਰਾਫੀ ਵੀ ਕਰ ਸਕਣ। ਏਨਰਜੀਆ ਓਹੀ ਕੰਪਨੀ ਹੈ ਜਿਸ ਨੇ 1961 ਵਿਚ ਯੂਰੀ ਗਾਗਰਿਨ ਨਾਂ ਦੇ ਵਿਗਿਆਨਿਕ ਨੂੰ ਪੁਲਾੜ 'ਤੇ ਭੇਜਿਆ ਸੀ। ਗਾਗਰਿਨ ਹੀ ਪੁਲਾੜ ਵਿਚ ਕਦਮ ਰੱਖਣ ਵਾਲੇ ਪਹਿਲੇ ਯਾਤਰੀ ਸਨ। ਯਾਤਰੀਆਂ ਨੂੰ ਪੁਲਾੜ ਦੀ ਸੈਰ ਕਰਾਉਣ ਲਈ ਅਜੇ ਖਾਸ ਤਰ੍ਹਾਂ ਦੀ ਪੁਲਾੜ ਗੱਡੀ ਨੂੰ ਤਿਆਰ ਕੀਤਾ ਜਾ ਰਿਹਾ ਹੈ।
ਪੁਲਾੜ ਯਾਤਰੀਆਂ ਨੂੰ ਮਿਲਣਗੀਆਂ ਇਹ ਸੁਵਿਧਾਵਾਂ—
ਕੰਪਨੀ ਦੇ ਇਕ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਤਿਆਰ ਕੀਤੇ ਜਾ ਰਹੀ ਪੁਲਾੜ ਗੱਡੀ ਵਿਚ 4 ਤੋਂ 6 ਲੋਕ ਆਰਾਮ ਨਾਲ ਬੈਠ ਸਕਣਗੇ। ਇਸ ਪੁਲਾੜ ਗੱਡੀ ਵਿਚ 2 ਟਾਇਲਟ ਅਤੇ ਇੰਟਰਨੈਟ ਐਕਸੈਸ ਦੀ ਸੁਵਿਧਾ ਵੀ ਹੋਵੇਗੀ ਅਤੇ ਇਸ ਨੂੰ 2019 ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਹਵਾਬਾਜ਼ੀ ਕੰਪਨੀ ਬੋਈਂਗ ਵੀ ਇਸ ਪੁਲਾੜ ਗੱਡੀ ਦਾ ਹਿੱਸਾ ਬਣਨ ਲਈ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲਾੜ ਸ਼ਟਲ ਨੂੰ ਸਾਲ ਵਿਚ ਇਕ ਵਾਰ 10 ਦਿਨ ਦੀ ਸੈਰ ਲਈ ਯਾਤਰੀਆਂ ਨੂੰ ਭੇਜਿਆ ਜਾਵੇਗਾ। ਭਾਵ ਇਕ ਸਾਲ ਵਿਚ 4 ਤੋਂ 6 ਯਾਤਰੀ ਹੀ ਪੁਲਾੜ ਦੀ ਸੈਰ ਕਰ ਸਕਣਗੇ। ਈਰਾਨੀ ਮੂਲ ਦਾ ਅਮਰੀਕੀ ਨਾਗਰਿਕ ਅਨੌਸ਼ੇਹ ਅੰਸਾਰੀ ਇਸ ਤੋਂ ਪਹਿਲਾਂ 2006 ਵਿਚ ਪਹਿਲਾ ਪੁਲਾੜ ਟੂਰਿਸਟ ਬਣ ਚੁੱਕਾ ਹੈ।