ਹੁਣ ਐਮਸਟਰਡਮ ''ਚ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ

06/18/2020 10:51:01 PM

ਐਮਸਟਰਡਮ - ਅਮਰੀਕਾ ਦੇ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਤੋਂ ਬਾਅਦ ਦੁਨੀਆ ਭਰ ਵਿਚ ਵਿਵਾਦਤ ਸਮਾਰਕਾਂ 'ਤੇ ਹਮਲਿਆਂ ਵਿਚਾਲੇ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿਚ ਵੀ ਅਣ-ਪਛਾਤੇ ਬਦਮਾਸ਼ਾਂ ਨੇ ਸਪ੍ਰੇ ਪੇਂਟਿੰਗ ਕਰ ਮਹਾਤਮਾ ਗਾਂਧੀ ਦੇ ਬੁੱਤ ਨਾਲ ਛੇੜਛਾੜ ਕੀਤੀ।

ਐਮਸਟਰਡਮ ਵਿਚ ਚਰਚੀਲਾਨ 'ਤੇ ਗਾਂਧੀ ਦੇ ਬੁੱਤ ਨੂੰ ਲਾਲ ਰੰਗ ਨਾਲ ਢੱਕ ਦਿੱਤਾ ਅਤੇ ਇਸ ਦੇ ਹੇਠਾਂ 'ਨਸਲਵਾਦੀ' ਟਿੱਪਣੀ ਲਿੱਖ ਦਿੱਤੀ। ਸ਼ਹਿਰ ਦੇ ਇਕ ਅਧਿਕਾਰੀ ਨੇ ਕਿਹਾ, ''ਜ਼ਾਹਿਰ ਤੌਰ 'ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਭੰਨ-ਤੋੜ ਦੇ ਖਿਲਾਫ ਹਾਂ ਅਤੇ ਇਨਾਂ ਬੁੱਤਾਂ ਨਾਲ ਛੇੜਛਾੜ ਪੂਰੀ ਤਰ੍ਹਾਂ ਨਾਲ ਅਸਵੀਕਾਰਯੋਗ ਹੈ।'' ਉਨ੍ਹਾਂ ਦੱਸਿਆ ਕਿ ਬੁੱਤ ਨੂੰ ਸਾਫ ਕਰਾਇਆ ਜਾਵੇਗਾ। ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਇਸ ਘਟਨਾ ਦੇ ਪਿੱਛੇ ਕੌਣ ਹੈ।


Khushdeep Jassi

Content Editor

Related News