ਹੁਣ ਮੈਕਸੀਕੋ ਦੇ ਲੋਕਾਂ ਨੇ ਕੀਤੀ ਅਮਰੀਕੀਆਂ ਲਈ ਆਪਣੀ ਸਰਹੱਦ ਬੰਦ ਕਰਨ ਦੀ ਮੰਗ

03/28/2020 9:43:33 PM

ਮੈਕਸੀਕੋ ਸਿਟੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੈਕਸੀਕੋ ਦੀ ਜਿਸ ਸਰਹੱਦ 'ਤੇ ਕੰਧ ਬਣਾਉਣ ਦੀ ਮੰਗ ਕਰਦੇ ਸਨ, ਅੱਜ ਉਸੇ ਮੈਕਸੀਕੋ ਦੇ ਨਾਗਰਿਕਾਂ ਨੇ ਮੰਗ ਕੀਤੀ ਹੈ ਕਿ ਅਮਰੀਕੀ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਜਾਵੇ। ਮੈਕਸੀਕੋ ਦੀ ਜਨਤਾ ਨੂੰ ਸ਼ੱਕ ਹੈ ਕਿ ਅਮਰੀਕੀ ਨਾਗਰਿਕ ਉਨ੍ਹਾਂ ਦੇ ਦੇਸ਼ ਵਿਚ ਆ ਸਕਦੇ ਹਨ ਅਤੇ ਕੋਰੋਨਾਵਾਇਰਸ ਮਹਾਮਾਰੀ ਨੂੰ ਫੈਲਾ ਸਕਦੇ ਹਨ।

ਚੈੱਕ ਪੁਆਇੰਟ ਪਹੁੰਚ ਟ੍ਰੈਫਿਕ ਨੂੰ ਕੀਤਾ ਬਲਾਕ
ਮੈਕਸੀਕੋ ਦੇ ਸੋਨੋਰਾ ਵਿਚ ਲੋਕਾਂ ਨੇ ਟ੍ਰੈਫਿਕ ਬਲਾਕ ਕਰ ਦਿੱਤਾ ਹੈ। ਇਹ ਥਾਂ ਅਮਰੀਕੀ ਰਾਜ ਐਰੀਜ਼ੋਨਾ ਦੇ ਦੱਖਣ ਵਿਚ ਹੈ। ਇਥੇ ਲਗਾਤਾਰ ਦੂਜੇ ਦਿਨ ਮੈਕਸੀਕੋ ਵਿਚ ਆਉਣ ਵਾਲੇ ਟ੍ਰੈਫਿਕ ਨੂੰ ਬੰਦ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਇਥੇ ਚੈੱਕ ਪੁਆਇੰਟ ਕਈ ਘੰਟਿਆਂ ਤੱਕ ਬੰਦ ਰਿਹਾ। ਲੋਕਾਂ ਨੇ ਮਾਸਕ ਪਾਏ ਹੋਏ ਸਨ ਅਤੇ ਉਨ੍ਹਾਂ ਕੋਲ ਸਾਇਨ ਬੋਰਡ ਸਨ। ਇਨ੍ਹਾਂ ਬੋਰਡਸ 'ਤੇ ਲਿੱਖਿਆ ਸੀ ਕਿ ਅਮਰੀਕੀ ਆਪਣੇ ਘਰਾਂ ਵਿਚ ਹੀ ਰਹਿਣ। ਮੈਕਸੀਕੋ ਦੇ ਬਾਰਡਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਸਿਰਫ ਕੁਝ ਜ਼ਰੂਰੀ ਕਾਰੋਬਾਰ ਹੀ ਸਰਹੱਦ ਦੇ ਜ਼ਰੀਏ ਹੋ ਰਹੇ ਹਨ ਪਰ ਵਿਰੋਧ ਪ੍ਰਦਰਸ਼ਨਾਂ ਦਾ ਆਖਣਾ ਹੈ ਕਿ ਪੁਲਸ ਅਤੇ ਸੁਰੱਖਿਆ ਬਹੁਤ ਘੱਟ ਹੈ ਅਤੇ ਅਥਾਰਟੀਜ਼ ਵੱਲੋਂ ਕੋਈ ਟੈਸਟਿੰਗ ਨਹੀਂ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਮੈਕਸੀਕੋ ਦੇ ਰਾਸ਼ਟਰਪਤੀ ਦੀ ਜਮ੍ਹ ਕੇ ਨਿੰਦਾ ਹੋ ਰਹੀ ਹੈ। ਲੋਕਾਂ ਦਾ ਆਖਣਾ ਹੈ ਕਿ ਜਿਸ ਤਰ੍ਹਾਂ ਟਰੰਪ ਨੇ ਮਹਾਮਾਰੀ ਨੂੰ ਲੈ ਕੇ ਸਰਗਰਮੀ ਦਿਖਾਈ ਹੈ, ਉਹ ਮੈਕਸੀਕੋ ਦੇ ਰਾਸ਼ਟਰਪਤੀ ਨਹੀਂ ਦਿਖਾ ਸਕੇ। ਮੈਕਸੀਕੋ ਵਿਚ ਹੁਣ ਕੋਰੋਨਾਵਾਇਰਸ ਦੇ 717 ਮਾਮਲੇ ਸਾਹਮਣੇ ਆਏ ਹਨ ਅਤੇ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ, ਅਮਰੀਕਾ ਵਿਚ ਹੁਣ ਤੱਕ ਇਸ ਵਾਇਰਸ ਕਾਰਨ 1,05,161 ਲੋਕ ਪ੍ਰਭਾਵਿਤ ਪਾਏ ਗਏ ਹਨ ਅਤੇ 1,035 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇਸ਼ ਵਿਚ ਹੁਣ ਤੱਕ ਵਾਇਰਸ ਨੇ 1,722 ਲੋਕਾਂ ਦੀ ਜਾਨ ਲੈ ਲਈ ਹੈ।

Khushdeep Jassi

This news is Content Editor Khushdeep Jassi