ਹੁਣ ਮੈਕਡੋਨਾਲਡ ਆਪਣੇ ਬਰਗਰਾਂ ''ਚ ਇਸ ਚਿਕਨ ਦਾ ਕਰੇਗਾ ਇਸਤੇਮਾਲ

08/25/2017 9:06:37 PM

ਨਿਊਯਾਰਕ — ਮੈਕਡੋਨਾਲਡ ਹੁਣ ਅਜਿਹੇ ਚਿਕਨ ਦਾ ਇਸਤੇਮਾਲ ਕਰੇਗਾ, ਜਿਸ ਨੂੰ ਘੱਟ ਐਂਟੀਬਾਇਓਟਿਕ ਦੇ ਕੇ ਪਾਲਿਆ ਗਿਆ ਹੋਵੇ। ਜ਼ਿਕਰਯੋਗ ਹੈ ਕਿ ਐਂਟੀਬਾਇਓਟਿਕ ਦਾ ਇਸਤੇਮਾਲ ਚਿਕਨ ਨੂੰ ਸਮੇਂ ਤੋਂ ਪਹਿਲਾਂ ਜਲਦ ਵੱਡਾ ਕਰਨ ਲਈ ਕੀਤਾ ਜਾਂਦਾ ਹੈ, ਜਿਹੜਾ ਕਿ ਮਨੁੱਖ ਦੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 
ਸੁਪਰਬਗਜ਼ ਕਾਰਨ 2018 ਤੋਂ ਦੁਨੀਆ ਭਰ ਦੇ ਚਿਕਨ ਉਤਪਾਦਾਂ 'ਚ ਐਂਟਬਾਇਓਟਿਕ ਦਵਾਈਆਂ ਦਾ ਘੱਟ ਇਸਤੇਮਾਲ ਹੋਣਾ ਸ਼ੁਰੂ ਹੋ ਜਾਵੇਗਾ। ਇਹ ਫੈਸਲਾ ਠੀਕ ਉਸੇ ਤਰੀਕੇ ਨਾਲ ਲਿਆ ਗਿਆ ਹੈ, ਜਿਵੇਂ ਕਿ ਸਾਲ 2016 'ਚ ਅਮਰੀਕੀ ਬਜ਼ਾਰ 'ਚ ਲਿਆ ਗਿਆ ਸੀ। ਐਂਟੀਬਾਇਓਟਿਕ ਦਵਾਈਆਂ ਦਾ ਇਸਤੇਮਾਲ ਮਨੁੱਖਾਂ ਦੇ ਇਲਾਜ ਲਈ ਕੀਤਾ ਜਾਂਦਾ ਹੈ। ਇਹ ਇਕ ਡਰੱਗ ਦੀ ਤਰ੍ਹਾਂ ਮਨੁੱਖਾਂ ਨੂੰ ਦੇਣ ਵਾਲੀਆਂ ਦਵਾਈਆਂ ਦੇ ਰੂਪ 'ਚ ਹੁੰਦਾ ਹੈ। ਕਿਉਂਕਿ ਜਦੋਂ ਵੀ ਤੁਸੀਂ ਚਿਕਨ ਖਾਂਦੇ ਹੋ ਤਾਂ ਐਂਟੀਬਾਇਓਟਿਕ ਦਵਾਈਆਂ ਦੀ ਇਕ ਪੂਰੀ ਡੋਜ਼ ਤੁਹਾਡੇ ਸਰੀਰ 'ਚ ਚੱਲੀ ਜਾਂਦੀ ਹੈ। 
ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਇਕ ਮਹੱਤਵਪੂਰਣ (ਐੱਚ. ਪੀ. ਸੀ. ਏ.) ਐਂਟੀਮਾਈਕ੍ਰੋਬੇਲਸ ਹੈ। ਕੰਪਨੀ ਨੇ ਕਿਹਾ ਕਿ ਅਸੀਂ 2018 ਤੋਂ ਦੁਨੀਆ ਭਰ ਦੇ ਬਜ਼ਾਰਾਂ 'ਚ ਬੁਆਇਲਰ ਚਿਕਨ ਦੀ ਵੀ ਸਪਲਾਈ ਕਰਾਂਗੇ। 2018 ਤੱਕ ਬ੍ਰਾਜ਼ੀਲ, ਕੈਨੇਡਾ, ਜਾਪਾਨ, ਦੱਖਣੀ ਕੋਰੀਆ ਅਤੇ ਅਮਰੀਕਾ 'ਚ ਸਪਲਾਈ ਹੋਣ ਵਾਲੇ ਬੁਆਇਲਰ ਚਿਕਨ 'ਚ ਐੱਚ. ਪੀ. ਸੀ. ਏ. ਦਾ ਸਫਾਇਆ ਹੋ ਜਾਵੇਗਾ।