ਸੋਹਣੀ ਇੰਨੀ ਕਿ ਲੱਗਦੀ ਨਹੀਂ ਅਸਲੀ, ਸਿਰਫ ਇਸ ਲਈ ਟਿੰਡਰ ਨੇ ਕੀਤਾ ਬੈਨ

03/09/2020 11:52:15 PM

ਲੀਡਸ (ਏਜੰਸੀ)- ਜੇਕਰ ਤੁਹਾਨੂੰ ਕੋਈ ਕਹੇ ਕਿ ਕਿਸੇ ਲੜਕੀ ਨੂੰ ਡੇਟਿੰਗ ਐਪ ਤੋਂ ਸਿਰਫ ਇਸ ਲਈ ਬੈਨ ਕਰ ਦਿੱਤਾ ਗਿਆ ਕਿਉਂਕਿ ਉਹ ਬਹੁਤ ਸੁੰਦਰ ਹੈ। ਇਸ ਗੱਲ 'ਤੇ ਭਰੋਸਾ ਕਰਨਾ ਥੋੜ੍ਹਾ ਮੁਸ਼ਕਲ ਹੈ ਪਰ ਇਸ ਗੱਲ ਦਾ ਦਾਅਵਾ ਕੀਤਾ ਹੈ ਇੰਗਲੈਂਡ 'ਚ ਲੀਡਸ ਦੀ ਰਹਿਣ ਵਾਲੀ ਲੌਰਾ ਮੁੰਡੀ ਨੇ। ਉਮਰ ਭਾਵੇਂ ਹੀ ਘੱਟ ਹੋਵੇ, ਪਰ ਉਸ ਦੀ ਪ੍ਰਸਿੱਧੀ ਡੇਟਿੰਗ ਐਪ ਟਿੰਡਰ 'ਤੇ ਬਹੁਤ ਸੀ। ਇਸ ਪਿੱਛੇ ਵਜ੍ਹਾ ਸੀ ਕਿ ਉਹ ਬਹੁਤ ਹੀ ਖੂਬਸੂਰਤ ਸੀ, ਇੰਨੀ ਖੂਬਸੂਰਤ ਕਿ ਲੋਕਾਂ ਨੂੰ ਇਸ 'ਤੇ ਯਕੀਨ ਨਹੀਂ ਸੀ ਹੁੰਦਾ।

PunjabKesari

ਇਹੀ ਵਜ੍ਹਾ ਹੈ ਕਿ ਯੂਜ਼ਰਸ ਨੇ ਉਸ ਨੂੰ ਨਕਲੀ ਸੁੰਦਰਤਾ ਵਾਲੀ ਦੱਸ ਕੇ ਸੋਸ਼ਲ ਨੈਟਵਰਕਿੰਗ ਡੇਟਿੰਗ ਐਪ ਨੂੰ ਸ਼ਿਕਾਇਤ ਕਰ ਦਿੱਤੀ। 21 ਸਾਲਾ ਲੌਰਾ ਮੁੰਡੀ ਦਾ ਦਾਅਵਾ ਹੈ ਕਿ ਉਸ ਨੂੰ ਟਿੰਡਰ 'ਤੇ ਬਹੁਤ ਖੂਬਸੂਰਤ ਹੋਣ ਕਾਰਨ ਬੈਨ ਕਰ ਦਿੱਤਾ ਗਿਆ। ਹਾਲਾਂਕਿ ਇਸ ਗੱਲ 'ਤੇ ਇਕ ਵਾਰ ਯਕੀਨ ਕਰਨਾ ਮੁਸ਼ਕਲ ਹੈ। ਲੌਰਾ ਦਾ ਕਹਿਣਾ ਹੈ ਕਿ ਦੂਜੇ ਯੂਜ਼ਰਸ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਉਹ ਅਸਲੀ ਹੈ ਸਿਰਫ ਇਸ ਲਈ ਉਨ੍ਹਾਂ ਦੇ ਅਕਾਉਂਟ ਨੂੰ ਫੇਕ ਦੱਸ ਕੇ ਰਿਪੋਰਟ ਕੀਤਾ ਗਿਆ।

PunjabKesari

ਲੀਡਸ (ਇੰਗਲੈਂਡ) ਦੀ ਲੌਰਾ ਮੁੰਡੀ ਜੋ ਕਦੇ ਇਕ ਸਹਿਕਰਮੀ ਨਾਲ ਇਕ ਹੀ ਡੇਟ 'ਤੇ ਰਹੀ, ਉਹ ਆਪਣੇ ਮੁਤਾਬਕ ਕਿਸੇ ਨੂੰ ਲੱਭਣ ਲਈ ਇੰਨੀ ਉਤਸ਼ਾਹਿਤ ਸੀ ਕਿ ਉਸ ਨੇ ਟਿੰਡਰ ਦੇ ਪਲਸ ਵਰਜਨ ਵਿਚ ਵੀ ਰਜਿਸਟਰ ਕੀਤਾ ਸੀ ਪਰ ਉਹ ਉਸ ਸਮੇਂ ਹੈਰਾਨ ਰਹਿ ਗਈ। ਜਦੋਂ ਉਨ੍ਹਾਂ ਨੇ ਆਪਣੇ ਅਕਾਉਂਟ 'ਚ ਲੌਗ ਇਨ ਕਰਨ ਦੀ ਕੋਸ਼ਿਸ਼ ਕੀਤੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਇਕ ਮੈਸੇਜ ਵਿਚ ਦੱਸਿਆ ਗਿਆ ਕਿ ਉਸ ਨੂੰ ਅਜਿਹੀਆਂ ਗਤੀਵਿਧੀਆਂ ਲਈ ਬੈਨ ਕੀਤਾ ਗਿਆ ਹੈ ਜੋ ਕਿ ਵਰਤੋਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੀਆਂ ਹਨ।

ਲੌਰਾ ਦਾ ਦਾਅਵਾ ਹੈ ਕਿ ਉਸ ਨੂੰ ਇਸ ਤੋਂ ਪਹਿਲਾਂ ਲਗਾਤਾਰ ਬਹੁਤ ਸਾਰੇ ਮੈਸੇਜ ਮਿਲਦੇ ਰਹੇ, ਜਿਸ ਵਿਚ ਕਿਹਾ ਗਿਆ ਸੀ ਕਿ ਤੁਸੀਂ ਇੰਨੇ ਖੂਬਸੂਰਤ ਹੋ ਕਿ ਯਕੀਨ ਨਹੀਂ ਹੁੰਦਾ ਕਿ ਤੁਸੀਂ ਅਸਲੀ ਹੋ। ਇਸ ਤਰ੍ਹਾਂ ਦੀ ਅਜੀਬ ਵਜ੍ਹਾ ਦੀ ਸ਼ਿਕਾਇਤ ਅਤੇ ਫਿਰ ਟਿੰਡਰ ਵਲੋਂ ਉਸ ਨੂੰ ਬੈਨ ਕਰਨਾ ਘੱਟ ਅਜੀਬ ਗੱਲ ਨਹੀਂ ਹੈ। ਲੌਰਾ ਨੇ ਦੱਸਿਆ ਕਿ ਮੈਂ ਸੋਚਿਆ ਸੀ ਕਿ ਮੈਂ ਆਨਲਾਈਨ ਡੇਟਿੰਗ ਦੀ ਕੋਸ਼ਿਸ ਕਰਾਂ ਤਾਂ ਜੋ ਮੈਂ ਵੀ ਕਿਸੇ ਨੂੰ ਡੇਟ ਕਰ ਸਕਾਂ। ਟਿੰਡਰ ਐਪ 'ਤੇ ਦੋਸਤ ਪਹਿਲਾਂ ਤੋਂ ਹਨ ਅਤੇ ਡੇਟਿੰਗ ਵਿਚ ਸਫਲ ਰਹੇ ਹਨ। ਕਿਥੇ ਉਸ ਨੂੰ ਡੇਟਿੰਗ ਦੇ ਪ੍ਰਸਤਾਵ ਆਉਣੇ ਸਨ, ਪਰ ਹੋਇਆ ਕੁਝ ਵੱਖਰਾ ਹੀ।

ਲੌਰਾ ਕੋਲ ਧੜਾਧੜ ਅਜਿਹੇ ਮੈਸੇਜ ਆਉਣ ਲੱਗੇ ਜਿਨ੍ਹਾਂ ਵਿਚ ਇਹ ਦੋਸ਼ ਸੀ ਕਿ ਇਹ ਫੇਕ ਪ੍ਰੋਫਾਇਲ ਹੈ। ਟਿੰਡਰ 'ਤੇ ਵਧੇਰੇ ਰਿਸਪਾਂਸ ਮਿਲਣ 'ਤੇ ਲੋਕ ਖੁਸ਼ ਹੁੰਦੇ ਹਨ ਪਰ ਲੌਰਾ ਨੂੰ ਜਿੰਨੇ ਜ਼ਿਆਦਾ ਮੈਸੇਜ ਆਉਣ, ਉਹ ਓਨੀ ਹੀ ਨਿਰਾਸ਼ ਹੁੰਦੀ ਗਈ। ਉਸ ਨੂੰ ਮੈਸੇਜ ਮਿਲਦੇ ਸਨ ਕਿ ਉਹ ਕਿਸੇ ਹੋਰ ਮਾਡਲ ਦੀ ਫੋਟੋ ਦੀ ਵਰਤੋਂ ਕਰ ਰਹੀ ਸੀ। ਦੁਖੀ ਹੋ ਕੇ ਲੌਰਾ ਨੇ ਆਪਣੇ ਨੰਬਰ ਦੇ ਨਾਲ ਇਕ ਨਵਾਂ ਅਕਾਉੰਟ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਨੋਟੀਫਿਕੇਸ਼ਨ ਮਿਲਿਆ ਕਿ ਇਸ ਨੰਬਰ ਤੋਂ ਦੂਜਾ ਅਕਾਉਂਟ ਨਹੀਂ ਬਣ ਸਕਦਾ ਕਿਉਂਕਿ ਇਸ ਤੋਂ ਬਣਿਆ ਹੋਇਆ ਅਕਾਉਂਟ ਬੈਨ ਕਰ ਦਿੱਤਾ ਗਿਆ ਹੈ।


Sunny Mehra

Content Editor

Related News