ਉੱਤਰੀ ਨਿਊ ਸਾਊਥ ਵੇਲਜ਼ ''ਚ ਪੈ ਸਕਦਾ ਹੈ ਭਾਰੀ ਮੀਂਹ, ਜਾਰੀ ਕੀਤੀ ਗਈ ਚਿਤਾਵਨੀ

06/11/2017 12:09:44 PM

ਨਿਊ ਸਾਊਥ ਵੇਲਜ਼— ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਨਿਊ ਸਾਊਥ ਵੇਲਜ਼ 'ਚ ਅੱਜ ਅਤੇ ਕੱਲ ਭਾਰੀ ਮੀਂਹ ਅਤੇ ਤੂਫਾਨ ਆ ਸਕਦਾ ਹੈ। 
ਮੌਸਮ ਵਿਗਿਆਨ ਬਿਊਰੋ ਮੁਤਾਬਕ ਉਮੀਦ ਹੈ ਕਿ 200 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ। ਬਿਊਰੋ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜ਼ਿਆਦਾ ਮੀਂਹ ਪੈ ਕਾਰਨ ਹੜ੍ਹ ਦੀ ਸਥਿਤੀ ਬਣ ਸਕਦੀ ਹੈ, ਜਿਸ ਦਾ ਪ੍ਰਭਾਵ ਉੱਤਰੀ ਹਿੱਸੇ ਦੀਆਂ ਨਦੀਆਂ, ਉੱਤਰੀ ਹਿੱਸੇ ਅਤੇ ਮੱਧ ਉੱਤਰੀ ਕੋਸਟ 'ਤੇ ਪੈ ਸਕਦਾ ਹੈ। ਇਸ ਮੀਂਹ ਕਾਰਨ ਲੀਸਮੋਰ, ਗਰਾਫਟਨ, ਕੋਫਸ ਹਾਰਬਰ, ਸਾਊਟੈਲ ਅਤੇ ਡੋਰਿੰਗੋ ਆਦਿ ਇਲਾਕੇ ਪ੍ਰਭਾਵਿਤ ਹੋ ਸਕਦੇ ਹਨ। ਸੂਬਾ ਐਮਰਜੈਂਸੀ ਅਧਿਕਾਰੀਆਂ ਨੇ ਮੀਂਹ ਕਾਰਨ ਲੋਕਾਂ ਨੂੰ ਡਰਾਈਵਿੰਗ ਅਤੇ ਪੈਦਲ ਨਾ ਚੱਲਣ ਦੀ ਸਲਾਹ ਦਿੱਤੀ ਹੈ।