ਭੋਜਨ ਸੰਕਟ ਤੋਂ ਇਲਾਵਾ ਭਿਆਨਕ ਸੋਕੇ ਨਾਲ ਵੀ ਜੂਝ ਰਿਹੈ ਉੱਤਰ ਕੋਰੀਆ

05/15/2019 10:41:49 PM

ਸਿਓਲ— ਉੱਤਰ ਕੋਰੀਆ ਨੇ ਕਿਹਾ ਕਿ ਦੇਸ਼ 'ਚ ਭੋਜਨ ਸੰਕਟ ਦੀਆਂ ਚਿੰਤਾਵਾਂ ਦੇ ਵਿਚਾਲੇ ਉਹ ਕਰੀਬ ਚਾਰ ਦਹਾਕਿਆਂ ਦੇ ਸਭ ਤੋਂ ਖਰਾਬ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰੀ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਨੇ ਬੁੱਧਵਾਰ ਨੂੰ ਕਿਹਾ ਕਿ ਇਸ ਸਾਲ ਦੇ ਪੰਜ ਮਹੀਨਿਆਂ 'ਚ ਪੂਰੇ ਦੇਸ਼ 'ਚ 54.4 ਮਿ.ਮੀ. ਵਰਖਾ ਹੋਈ ਹੈ, ਜੋ ਕਿ 1982 ਤੋਂ ਬਾਅਦ ਸਭ ਤੋਂ ਘੱਟ ਹੈ।

ਪੱਤਰਕਾਰ ਏਜੰਸੀ ਨੇ ਕਿਹਾ ਕਿ ਸੋਕੇ ਦੇ ਹਾਲਾਤ ਮਈ ਦੇ ਅਖੀਰ ਤੱਕ ਜਾਰੀ ਰਹਿਣ ਦੇ ਆਸਾਰ ਹਨ। ਇਸ ਮਹੀਨੇ ਦੇ ਸ਼ੁਰੂ 'ਚ, ਸੰਯੁਕਤ ਰਾਸ਼ਟਰ ਦੀਆਂ ਭੋਜਨ ਏਜੰਸੀਆਂ ਨੇ ਸੰਯੁਕਤ ਸਮੀਖਿਆ ਤੋਂ ਬਾਅਦ ਕਿਹਾ ਸੀ ਕਿ ਉੱਤਰ ਕੋਰੀਆ 'ਚ ਇਕ ਕਰੋੜ ਲੋਕ ਭੋਜਨ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਹਨ। ਸੰਯੁਕਤ ਰਾਸ਼ਟਰ 'ਚ ਉੱਤਰ ਕੋਰੀਆ ਦੇ ਰਾਜਦੂਤ ਕਿਮ ਸੋਂਗ ਨੇ ਤੁਰੰਤ ਭੋਜਨ ਸਹਾਇਤਾ ਦੀ ਅਪੀਲ ਕੀਤੀ ਸੀ।


Baljit Singh

Content Editor

Related News