ਪ੍ਰਮਾਣੂ ਯੁੱਧ ਦੀ ਰੋਕਥਾਮ ਵਧਾਉਣ ਦੀ ਨੀਤੀ ਬਣਾ ਰਿਹਾ ਹੈ ਉੱਤਰ ਕੋਰੀਆ

05/25/2020 12:31:58 AM

ਪਿਓਂਗਯਾਂਗ  (ਏਜੰਸੀਆਂ)- ਉੱਤਰ ਕੋਰੀਆ ਨੇ ਪ੍ਰਮਾਣੂ ਯੁੱਧ ਦੀ ਰੋਕਥਾਮ ਨੂੰ ਹੁੰਗਾਰਾ ਦੇਣ ਲਈ ਇਕ ਨੀਤੀ ਪੇਸ਼ ਕੀਤੀ ਹੈ। ਉੱਤਰ ਕੋਰੀਆ ਦੇ ਚੋਟੀ ਦੇ ਨੇਤਾ ਕਿਮ ਜੋਂਗ ਉਨ ਦੀ ਪ੍ਰਧਾਨਗੀ ਵਿਚ ਹੋਈ ਫੌਜੀ ਮੀਟਿੰਗ 'ਚ ਵਰਕਰਸ ਪਾਰਟੀ ਆਫ ਕੋਰੀਆ (ਡਬਲਿਊ.ਪੀ.ਕੇ.) ਨੇ ਇਹ ਨੀਤੀ ਪੇਸ਼ ਕੀਤੀ। ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇ.ਸੀ.ਐਨ.ਏ. ਨੇ ਇਹ ਜਾਣਕਾਰੀ ਦਿੱਤੀ।
ਡਬਲਿਊ.ਪੀ.ਕੇ. ਦੀ ਕੇਂਦਰੀ ਕਮੇਟੀ ਦੇ ਕੇਂਦਰੀ ਫੌਜੀ ਕਮਿਸ਼ਨ ਦੀ ਇਹ ਪਹਿਲੀ ਮੀਟਿੰਗ ਹੈ, ਜਿਸ 'ਚ ਇਕ ਮਈ ਤੋਂ ਬਾਅਦ ਕਿਮ ਜੋਂਗ ਉਨ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਏ ਹਨ। ਇਸ ਤੋਂ ਪਹਿਲਾਂ ਉਹ ਸੁਨਚੋਨ ਸ਼ਹਿਰ ਵਿਚ ਫਾਸਫੇਟਿਕ ਖਾਦ ਦੇ ਕਾਰਖਾਨੇ ਦੇ ਉਦਘਾਟਨ ਦੇ ਮੌਕੇ 'ਤੇ ਨਜ਼ਰ ਆਏ ਸਨ। ਦਰਅਸਲ, ਡਬਲਿਊ.ਪੀ.ਕੇ. ਉੱਤਰੀ ਕੋਰੀਆ ਦੀ ਸੰਸਥਾਪਕ ਅਤੇ ਸੱਤਾਧਾਰੀ ਪਾਰਟੀ ਹੈ। ਇਸ ਮੀਟਿੰਗ 'ਚ ਫੌਜ ਦੇ ਸੰਗਠਨਾਤਮਕ ਮੁੱਦਿਆਂ 'ਤੇ ਮੁੱਖ ਤੌਰ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਮ ਜੋਂਗ ਉਨ ਨੇ ਫੌਜੀ ਕਮਾਨ ਪ੍ਰਣਾਲੀ 'ਚ ਸੁਧਾਰ ਲਈ ਇਕ ਸਰਕਾਰੀ ਹੁਕਮ (ਡਿਕਰੀ) 'ਤੇ ਹਸਤਾਖਰ ਵੀ ਕੀਤੇ।

Sunny Mehra

This news is Content Editor Sunny Mehra