ਉੱਤਰ ਕੋਰੀਆ ਨੇ ਅਣਪਛਾਤੇ ਹਥਿਆਰ ਕੀਤੇ ਲਾਂਚ: ਦੱਖਣੀ ਕੋਰੀਆ

10/31/2019 5:48:28 PM

ਸਿਓਲ— ਉੱਤਰ ਕੋਰੀਆ ਤੇ ਅਮਰੀਕਾ 'ਚ ਪ੍ਰਮਾਣੂ ਚਰਚਾਵਾਂ 'ਤੇ ਬਣੇ ਵਿਰੋਧ ਦੇ ਵਿਚਾਲੇ ਦੱਖਣੀ ਕੋਰੀਆਈ ਫੌਜ ਨੇ ਕਿਹਾ ਹੈ ਕਿ ਉੱਤਰ ਕੋਰੀਆ ਨੇ ਵੀਰਵਾਰ ਨੂੰ ਦੋ ਹਥਿਆਰਾਂ ਨੂੰ ਲਾਂਚ ਕੀਤਾ ਹੈ। ਸਿਓਲ ਦੇ ਸੰਯੁਕਤ ਫੌਜ ਮੁਖੀ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਹਥਿਆਰਾਂ ਨੂੰ ਪਿਓਂਗਯਾਂਗ ਸੂਬੇ ਤੋਂ ਪੂਰਬ ਦਿਸ਼ਾ 'ਚ ਸਮੁੰਦਰ ਵੱਲ ਦਾਗਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਹੋਰ ਲਾਂਚ 'ਤੇ ਨਿਗਰਾਨੀ ਰੱਖ ਰਹੇ ਹਾਂ। ਉੱਤਰ ਕੋਰੀਆ ਨੇ ਪਿਛਲੇ ਦਿਨੀਂ ਕਈ ਲਾਂਚ ਕੀਤੇ ਹਨ। ਹਾਲਾਂਕਿ ਦੋ ਅਕਤੂਬਰ ਤੋਂ ਬਾਅਦ ਇਹ ਪਹਿਲਾਂ ਲਾਂਚ ਹੈ। ਉੱਤਰ ਕੋਰੀਆ, ਅਮਰੀਕਾ ਦੇ ਨਾਲ ਪ੍ਰਮਾਣੂ ਗੱਲਬਾਤ ਤੋਂ ਇਹ ਕਹਿ ਕੇ ਵੱਖ ਹੋ ਗਿਆ ਸੀ ਕਿ ਵਾਸ਼ਿੰਗਟਨ ਦੀ ਪੇਸ਼ਕਸ਼ 'ਚ ਨਵੇਂ ਤੇ ਰਚਨਾਤਮਕ ਹੱਲ ਦੀ ਕਮੀ ਤੋਂ ਉਹ ਨਿਰਾਸ਼ ਹਨ।

Baljit Singh

This news is Content Editor Baljit Singh