ਅਮਰੀਕਾ ਨਾਲ ਗੱਲਬਾਤ ਤੋਂ ਪਹਿਲਾਂ ਉੱਤਰ ਕੋਰੀਆ ਨੇ ਕੀਤਾ ਮਿਜ਼ਾਇਲ ਪ੍ਰੀਖਣ

10/03/2019 1:29:43 PM

ਸਿਓਲ— ਉੱਤਰ ਕੋਰੀਆ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਸ ਨੇ ਪਣਡੁੱਬੀ ਤੋਂ ਇਕ ਨਵੀਂ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ। ਇਸ ਦੇ ਨਾਲ ਹੀ ਉੱਤਰ ਕੋਰੀਆ ਨੇ ਇਸ ਨੂੰ ਬਾਹਰੀ ਖਤਰਿਆਂ ਤੇ ਆਪਣੀ ਫੌਜੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਉਪਲੱਬਧੀ ਦੱਸਿਆ ਹੈ।

ਉੱਤਰ ਕੋਰੀਆ ਨੇ ਪਿਛਲੇ ਤਿੰਨ ਸਾਲ 'ਚ ਪਹਿਲੀ ਵਾਰ ਪਣਡੁੱਬੀ ਤੋਂ ਲਾਂਚ ਹੋਣ ਵਾਲੀ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਇਸ ਹਫਤੇ ਦੇ ਅਖੀਰ 'ਚ ਅਮਰੀਕਾ ਦੇ ਨਾਲ ਪ੍ਰਮਾਣੂ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਗਿਆ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਅਮਰੀਕਾ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਜੇਕਰ ਗੱਲਬਾਤ ਅਸਫਲ ਰਹੀ ਤਾਂ ਕੀ ਹੋ ਸਕਦਾ ਹੈ। ਸਥਾਨਕ ਪੱਤਰਕਾਰ ਏਜੰਸੀ ਨੇ ਕਿਹਾ ਕਿ ਪੂਰਬੀ ਤੱਟ ਦੇ ਜਲ ਖੇਤਰ 'ਚ ਪੁਕਗੁਕਸੋਂਗ-3 ਮਿਜ਼ਾਇਲ ਦਾ ਪ੍ਰੀਖਣ ਸਫਲ ਰਿਹਾ ਤੇ ਉੱਤਰ ਕੋਰੀਆ ਲਈ ਬਾਹਰੀ ਖਤਰਿਆਂ ਨੂੰ ਰੋਕਣ 'ਚ ਬਦਲਾਅ ਦਾ ਇਕ ਨਵਾਂ ਦੌਰ ਸ਼ੁਰੂ ਹੋਇਆ ਹੈ ਅਤੇ ਨਾਲ ਹੀ ਆਪਣੀ ਆਤਮਰੱਖਿਆ ਲਈ ਫੌਜੀ ਤਾਕਤ ਨੂੰ ਮਜ਼ਬੂਤ ਕੀਤਾ ਗਿਆ ਹੈ।


Baljit Singh

Content Editor

Related News