ਪ੍ਰਮਾਣੂੰ ਪ੍ਰੀਖਣ ਸੰਬੰਧੀ ਲੱਗੀਆਂ ਰੋਕਾਂ ਨੂੰ ਹਟਾਉਣ ਦੀ ਮੰਗ ਕਰ ਰਿਹੈ ਉੱਤਰੀ ਕੋਰੀਆ

11/04/2017 3:20:18 PM


ਸਿਓਲ— ਉੱਤਰੀ ਕੋਰੀਆ ਨੇ ਪਿਛਲੇ ਦਿਨੀਂ ਕੀਤੇ ਗਏ ਛੇਵੇਂ ਅਤੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂੰ ਪ੍ਰੀਖਣ ਮਗਰੋਂ ਉਸ 'ਤੇ ਲੱਗੀਆਂ ਰੋਕਾਂ ਨੂੰ 'ਬੇਰਹਿਮ ਰੋਕ' ਦੱਸਦੇ ਹੋਏ ਇਸ ਨੂੰ ਜਲਦੀ ਹਟਾਉਣ ਲਈ ਕਿਹਾ ਹੈ। ਉੱਤਰੀ ਕੋਰੀਆ ਲਗਾਤਾਰ ਰੋਕਾਂ ਦੇ ਬਾਵਜੂਦ ਪ੍ਰਮਾਣੂੰ ਪ੍ਰੀਖਣ ਕਰਦਾ ਰਿਹਾ ਹੈ ਤੇ ਦੁਨੀਆ 'ਤੇ ਆਪਣੀ ਤਾਕਤ ਤੇ ਦਹਿਸ਼ਤ ਸੰਬੰਧੀ ਧਮਕੀਆਂ ਦਿੰਦਾ ਰਹਿੰਦਾ ਹੈ। ਅਜਿਹੇ 'ਚ ਉਸ ਵਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਕੋਈ ਉਸ ਨੂੰ ਅਜਿਹਾ ਕਰਨ ਤੋਂ ਨਾ ਰੋਕੇ। 
ਸੰਯੁਕਤ ਰਾਸ਼ਟਰ 'ਚ ਉੱਤਰੀ ਕੋਰੀਆ ਦੇ ਪ੍ਰਤੀਨਿਧੀ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ,''ਅਮਰੀਕਾ ਦੀ ਅਗਵਾਈ ਵਾਲੇ ਸਮੂਹ ਵਲੋਂ ਲਗਾਈ ਗਈ ਇਹ ਰੋਕ ਗਲਤ ਹੈ ਅਤੇ ਉੱਤਰੀ ਕੋਰੀਆ 'ਤੇ ਦਬਾਅ ਬਣਾਉਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਅਤੇ ਕਤਲੇਆਮ ਹੈ। ਇਹ ਉੱਤਰੀ ਕੋਰੀਆ ਦੇ ਲੋਕਾਂ ਦੇ ਸਾਰੇ ਖੇਤਰਾਂ 'ਚ ਮਨੁੱਖੀ ਅਧਿਕਾਰਾਂ ਦੀ ਖੁਸ਼ੀ ਲਈ ਖਤਰਾ ਹੈ ਅਤੇ ਰੁਕਾਵਟਾਂ ਪੈਦਾ ਕਰਦਾ ਹੈ।''